ਇਹ ਸਫ਼ਾ ਪ੍ਰਮਾਣਿਤ ਹੈ

ਕਿਰਨਾਂ

ਕਿਰਨਾਂ ਸੂਰਜ ਗੋਦੀ ਪਲੀਆਂ,
ਰਾਹ ਅਣਡਿੱਠੇ ਆਈਆਂ।

ਗੁਰ ਆਸਾਂ ਜਿਉਂ ਨੂਰੀ ਲਗਰਾਂ,
ਜੀਵਨ ਬਣਕੇ ਛਾਈਆਂ।

ਹਸ ਹਸ ਕੇ ਨਿਤ ਜਾਂਦੀਆਂ ਰਹਿੰਦੀਆਂ,
ਤੇ ਨਸ ਨਸ ਕੇ ਆਉਂਦੀਆਂ।

ਆਉਣੋਂ ਜਾਣੋਂ ਭਗਤ ਘਬਰਾਉਂਦੇ,
ਪਰ ਇਹ ਨਹੀਂ ਕਤਰਾਉਂਦੀਆਂ।



੧੦.