ਇਹ ਸਫ਼ਾ ਪ੍ਰਮਾਣਿਤ ਹੈ

ਗਭਰੂ ਦਾ ਗੀਤ

ਜਾਗ ਜਵਾਨਾ ਜਾਗ ਜਵਾਨਾ,
ਉਠ ਵੀ ਕਦਮ ਵਧਾ ਖਾਂ।
ਦਕੀਆਨੂਸੀ ਪੈਂਡੇ ਦੀ ਤੂੰ,
ਦਬਕੇ ਖਾਕ ਉਡਾ ਖਾਂ।
ਟਿੱਬਾ ਹੈਂਕੜ ਛਡ ਦੇਵੇ ਤੇ
ਟੋਇਆ ਹਿੱਕ ਉਭਾਰੇ।
ਜੀਵਨ ਦੀ ਅਸਵਾਰੀ ਖਾਤਰ,
ਪਧਰਾ ਪੰਧ ਬਣਾ ਖਾਂ।
ਦੇਖ ਪਰਾਏ ਨੂੰ ਨ ਥਿੜਕੀਂ,
ਸੀਨਾ ਤਾਣੀਂ ਚਲੀਂ।
ਭਵਾਂ ਚੜ੍ਹਾਕੇ, ਮੁੱਛਾਂ ਤਾ ਕੇ,
ਅੱਖੀਂ ਰੋਅਬ ਜਮਾ ਖਾਂ।
ਗੁੱਤੀਆਂ ਗੁੱਤੀਆਂ ਲੰਮੀਆਂ ਬਾਹਾਂ,
ਹਿਮੱਤ ਨਾਲ ਹਿਲਾ ਕੇ,
ਪੰਜਾਂ ਉਂਗਲਾਂ ਨੂੰ ਅਕੜਾ ਕੇ,
ਹਕ ਲਈ ਹੱਥ ਅਜ਼ਮਾ ਖਾਂ।
ਹੈ ਜਮਾਂਦਰੂ ਹਕ ਅਸਾਡਾ,
ਆਜ਼ਾਦੀ ਸੰਗ ਰਹਿਣਾ।

੭.