ਇਹ ਸਫ਼ਾ ਪ੍ਰਮਾਣਿਤ ਹੈ

ਸਿਫਤ "ਬੀਰਤਾ" ਏਸ ਤਸਵੀਰ ਨੇ ਬੰਨ ਬਹਾਈ ਹੈ। ਅਫਸੋਸ ਰਿਹਾ ਕਿ ਤਸਵੀਰ ਪਟਿਆਲਾ ਨਮਾਇਸ਼ੌਂ ਜਲਦੀ ਨ ਆਈ।

ਸਾਨੂੰ ਚਿਤਰਕਲਾ ਵਲੋਂ ਕਿਸੇ ਤਰ੍ਹਾਂ ਮੂੰਹ ਨਹੀਂ ਮੋੜਨਾ ਚਾਹੀਦਾ। ਇਹਦਾ ਸਤਿਕਾਰ ਸਾਹਿੱਤ ਜਿੰਨਾ ਕਰਨਾ ਚਾਹੀਦਾ ਹੈ। ਇਹ ਇਕ ਅਜਿਹੀ ਸਾਂਇੰਸ ਦਾ ਰੂਪ ਧਾਰੀ ਜਾ ਰਹੀ ਹੈ ਜਿਦੇ ਨਾਲ ਸਾਹਿੱਤ ਨੂੰ ਰੱਖਣਾ ਹੀ ਪੈਣਾ ਹੈ।

ਮੈਂ ਆਪਣੇ ਉਸਤਾਦਾਂ ਬਾਬੂ ਫੀਰੋਜ਼ ਦੀਨ ਸ਼ਰਫ ਤੇ ਲਾਲਾ ਧਨੀ ਰਾਮ ਜੀ ਚਾਤ੍ਰਿਕ ਦਾ ਸਤਿਕਾਰ ਕਰਦਾ ਹੋਇਆ ਦੋ ਬਜ਼ੁਰਗ ਮਹਾਂ ਕਵੀਆਂ ਦੀ ਭੇਟਾ ਦੋ ਦੋ ਕਲੀਆਂ ਚੜ੍ਹਾਉਣੀਆਂ ਚਾਹੁੰਦਾ ਹਾਂ।

ਭਾਈ ਗੁਰਦਾਸ
ਤੂੰ ਆਇਓਂ ਤਾਂ ਚੇਤੇ ਆਇਆ
ਸਾਨੂੰ ਵੇਦ ਵਿਆਸ
ਚੱਪੇ ਚਪੇ ਆਨ ਖਲਾਰੀ,
ਕਈ ਇਲਮਾਂ ਦੀ ਰਾਸ।
ਵਾਰਸ
ਤੂੰ ਪੰਜਾਬ ਤੇ ਆਬ ਲਿਆਂਦੀ,
ਸੋਹਣੀ ਕਲਮ ਵਗਾ ਕੇ।
ਇਸ਼ਕ ਵਿਚਾਰੇ ਨੂੰ ਰੰਗ ਲਾਇਆ,
ਮੋਈ ਹੀਰ ਜਵਾ ਕੇ।

ਮੈਂ ਆਪ ਨੂੰ ਬਹੁਤ ਕੁਝ ਨਹੀਂ ਦੱਸ ਸਕਦਾ। ਮੇਰਾ ਕੰਮ ਹੈ ਆਪ ਅਗੇ ਲਿਖ ਕੇ ਭੇਟਾ ਕਰਨਾ ਤੇ ਤੁਹਾਡਾ ਕੰਮ ਆਰਾਮ ਨਾਲ ਸਮਝਾਉਣਾ।

੧੭. ੧੧. ੪੯.

ਹਰਿੰਦਰ ਸਿੰਘ “ਰੂਪ”

--ਟ--