-ਦੋ ਗੱਲਾਂ-
'ਸ਼ਰਲਕ ਹੋਮਜ਼' ਸਿਲਸਿਲੇ ਦੀ ਅਤਿ ਵਧੀਆ ਲਿਖਤ
"ਏ ਸਟੱਡੀ ਇਨ ਸਕਾਰਲੇਟ" ਏਸ ਸ਼ਕਲ ਵਿਚ ਪੇਸ਼ ਕਰਨ ਦਾ
ਇਕੋ ਇਕ ਕਾਰਣ ਪੰਜਾਬੀ ਨਾਲ ਮੇਰਾ ਪਿਆਰ ਹੈ, ਹੋਰ ਕੁਝ ਨਹੀਂ।
ਉਲਥਾ ਚੰਗਾ ਹੋਇਆ ਹੈ ਜਾਂ ਮਾੜਾ, ਇਹ ਕਹਿਣਾ ਮੈਨੂੰ ਨਹੀਂ
ਬਣਦਾ, ਇਹ ਨਿਰਨਾ ਆਦਿ ਤੋਂ ਹੀ ਪਾਠਕਾਂ ਦਾ ਹੱਕ ਮੰਨਿਆ
ਗਿਆ ਹੈ, ਅਤੇ ਉਹਨਾਂ ਦੇ ਏਸ ਹੱਕ ਤੋਂ ਮੈਨੂੰ ਵੀ ਕੋਈ ਇਨਕਾਰ
ਨਹੀਂ, ਸਗੋਂ ਖ਼ੁਸ਼ੀ ਹੈ।
ਏਸ ਪੁਸਤਕ ਸੰਬੰਧੀ ਕੋਈ ਜਾਣ ਪਛਾਣ ਨਹੀਂ ਲਿਖਵਾਈ
ਗਈ, ਅਤੇ ਉਹ ਏਸੇ ਲਈ ਕਿ ਏਸ ਤਰ੍ਹਾਂ ਨਾਲੋਂ, ਵਕਤ ਭਾਵੇਂ
ਦੀ ਲਗ ਜਾਵੇ, ਪਰ ਆਪੂੰ ਪਾਈ ਗਈ ਵਾਕਫ਼ੀਅਤ ਪਕੇਰੀ ਅਤੇ
ਵਧੇਰੇ ਸੁਆਦਲੀ ਸਾਬਤ ਹੋਇਆ ਕਰਦੀ ਹੈ, ਅਤੇ ਸੁਆਦ ਨੂੰ
ਵਕਤ ਉਤੋਂ ਕੁਰਬਾਨ ਕਰਨਾ ਮੈਨੂੰ ਕਦੇ ਵੀ ਚੰਗਾ ਨਹੀਂ ਲੱਗਾ।
ਕਿਤਾਬ ਦੀ ਛਪਵਾਈ, ਸੁਧਾਈ, ਅਤੇ ਬੰਨਾਈ ਆਦਿ ਸਭ
ਸਿਫਤਾਂ "ਦੀ ਮੌਡਰਨ ਪਬਲਿਸ਼ਿਗ ਹਾਉਸ" ਦੀ ਮਿਹਨਤ
ਕਰਕੇ ਹਨ, ਤਰੁਟੀਆਂ ਹੋਰ ਜਿਹੜੀਆਂ ਵੀ ਹੋਣ ਉਹ ਮੇਰਾ
ਹਿੱਸਾ ਹੈ।
ਛਛਰੌਲੀ
ਰਿਆਸਤ ਕਲਸੀਆ
੨੦-੧੦-੪੧
ਬ੍ਰਿਜਿੰਦ੍ਰ ਸਿੰਘ ਸੋਢੀ
ਐਮ. ਏ., ਐਲ ਐਲ. ਬੀ