ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਕਾਸ਼ਕਾਂ ਵਲੋਂ

ਇਹ ਸਾਡੀ "ਲੜੀ" ਦੀ ਪੰਜਵੀਂ ਪੁਸਤਕ ਹੈ। ਸਾਨੂੰ ਖ਼ੁਸ਼ੀ ਹੈ

ਕਿ ਇਸ "ਲੜੀ" ਦੇ ਤਿਆਰ ਕਰਨ ਲਈ ਅਸੀਂ ਸੋਢੀ ਬਿ੍ਰਜਿੰਦ੍ਰ

ਸਿੰਘ ਜੀ ਵਰਗੇ ਸੁਹਿਰਦ ਲਿਖਾਰੀਆਂ ਦੀ ਮਦਦ ਲੈ ਸਕੇ ਹਾਂ ।

“ਰਾਸ਼ੇ” ਅੰਗਰੇਜ਼ੀ ਸਾਹਿਤ ਦੇ ਇਕ ਚਮਕਦੇ ਸਿਤਾਰੇ

"A Study in Scarlet" ਦਾ ਅਨੁਵਾਦ ਹੈ। ਅੰਗਰੇਜ਼ੀ ਪੜ੍ਹਿਆ

ਸਾਇਦ ਹੀ ਕੋਈ ਅਜਿਹਾ ਸਜਨ ਲਭ ਸਕਦਾ ਹੋਵੇਗਾ ਜਿਸ ਨੇ

ਕਿ "ਸ਼ਰਲਕ ਹੋਮਜ਼" ਦਾ ਨਾਂ ਨਾ ਸੁਣਿਆ ਹੋਵੇ ਜਾਂ ਇਕ ਅਧ

ਇਸ ‘ਸੀਰੀਜ਼’ ਦੀ ਕਿਤਾਬ ਨਾ ਪੜ੍ਹੀ ਹੋਵੇ। ਪੰਜਾਬੀ ਸਾਹਿਤ ਵਿਚ

ਇਹ ਘਾਟਾ ਪੂਰਾ ਕਰਨ ਦਾ ਮਾਣ ਸੋਢੀ ਜੀ ਨੇ ਸਾਨੂੰ ਦਿਤਾ ਹੈ,

ਅਸੀਂ ਇਸ ਗਲ ਲਈ ਬੜੇ ਕ੍ਰਿਤਗਯ ਹਾਂ।

ਕਿਤਾਬ ਦੀ ਸੁਧਾਈ ਤੇ ਛਪਵਾਈ ਵਿਚ ਸ: ਨਾਨਕ ਸਿੰਘ ਜੀ

ਨਾਵਲਿਸਟ ਨੇ ਆਪਣੇ ਕੀਮਤੀ ਵਕਤ ਵਿਚੋਂ ਵੇਲੇ ਕੁਵੇਲੇ ਸਮਾਂ

ਦੇ ਕੇ ਸਾਡਾ ਹਥ ਵਟਾਇਆ ਹੈ, ਅਸੀਂ ਦਿਲੋਂ ਧੰਨਵਾਦੀ ਹਾਂ।

ਆਸ ਹੈ ਪੰਜਾਬੀ ਸੰਸਾਰ ਸਾਡੀ ਇਸ ਮਿਹਨਤ ਨੂੰ ਪ੍ਰਵਾਨ

ਕਰੇਗਾ |