ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/118

ਇਹ ਸਫ਼ਾ ਪ੍ਰਮਾਣਿਤ ਹੈ

ਪੰਡਤ-ਪੰਡਤਾਣੀ ਗੱਲਬਾਤ ਕਰ ਰਹੇ ਸਨ ਕਿ ਗੱਜਣ ਸਿੰਘ ਦੀ ਘਰਵਾਲੀ ਥਾਲੀ 'ਤੇ ਪੋਣਾ ਦੇ ਕੇ ਸੱਥ ਵਿਚ ਦੜ ਦੜਾਂਦੀ ਲੰਘ ਗਈ। ਉਹ ਦੇਖਦੇ ਰਹੇ, ਬੋਲੇ ਕੁਝ ਨਹੀਂ ਫੇਰ ਬੁੱਧ ਰਾਮ ਕਹਿਣ ਲੱਗਿਆ-"ਇਉਂ ਚਾਹੇ, ਘਰ ਜਾ ਕੇ, ਸਾਡੇ ਕੰਨੀਓਂ ਸਾਲੇ ਕਿਸੇ ਕਸਾਈ ਨੂੰ ਦੇ ਆਉਣ ਰੋਟੀ। ਸੁਆਦ ਤਾਂ ਫੇਰ ਐ, ਜੇ ਕੋਈ ਸ਼ਰੀਕ ਗਵਾੜ 'ਚ ਵੜ ਕੇ ਦਿਖਾਵੇ।"

ਬੁੱਧ ਰਾਮ ਨੇ ਮੋਢੇ 'ਤੋਂ ਦੀ ਪਿਛਾਂਹ ਨੂੰ ਥੱਕਿਆ ਤੇ ਲੱਛਮੀ ਦੇ ਮਗਰ ਮਗਰ ਘਰ ਨੂੰ ਤੁਰਨ ਲੱਗਿਆ।

ਕਹੀ ਲੈ ਕੇ ਜਦੋਂ ਉਹ ਖੇਤ ਪਹੁੰਚਿਆ, ਉਹ ਦੀ ਵਾਰੀ ਦਾ ਅੱਧਾ ਪਾਣੀ ਗੁਆਂਢੀ ਖੇਤ ਵਿਚ ਪੈ ਚੁੱਕਿਆ ਸੀ। ਬੁੱਧ ਰਾਮ ਨੂੰ ਜਿਵੇਂ ਨੁਕਸਾਨ ਦਾ ਕੋਈ ਅਫ਼ਸੋਸ ਨਾ ਹੋਵੇ। ਉਹ ਨੇ ਪੂਰੀ ਹਿੰਮਤ ਨਾਲ ਪਾਣੀ ਦਾ ਨੱਕਾ ਆਪਣੇ ਖੇਤ ਵਿਚ ਵੱਢ ਲਿਆ।

118

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ