ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/73

ਇਹ ਸਫ਼ਾ ਪ੍ਰਮਾਣਿਤ ਹੈ

ਉਹ ਜਵਾਬ ਦਿੰਦੇ- "ਪਾਲ਼ੀ ਤਾਂ ਜਾਂਦੇ ਹਾਂ, ਇਹਦਾ ਕੀ ਪਤਾ, ਸਾਡੇ ਕੋਲ ਰਹੇਗਾ ਜਾਂ ਨਹੀਂ।"

"ਹੋਰ ਇਸਨੇ ਕਿਧਰ ਜਾਣਾ ਹੈ? ਹੁਣ ਤਾਂ ਤੁਸੀਂ ਹੀ ਇਹਦੇ ਸਭ ਕੁੱਛ ਹੋ।"

"ਦੇਖੋ... ਨੰਦ ਸਿੰਘ ਦੀਆਂ ਅੱਖਾਂ ਵਿੱਚ ਉਦਾਸੀਨਤਾ ਉੱਤਰ ਆਉਂਦੀ।

ਕਦੇ ਰਾਜਵੰਤ ਕੌਰ ਖਿੜੀ-ਖਿਝੀ ਆਉਂਦੀ ਤੇ ਸੁਰਜੀਤ ਕੌਰ ਨਾਲ ਮਿੰਨ੍ਹਾ-ਮਿੰਨ੍ਹਾ ਝਗੜਾ ਕਰਨ ਲਗਦੀ। ਆਖਦੀ- "ਤੁਸੀਂ ਤਾਂ ਵਿਗਾੜ ਦਿੱਤਾ ਤਾਰੀ ਨੂੰ। ਆਪਣੇ ਘਰ ਦਾ ਉਹਨੂੰ ਕੁੱਛ ਵੀ ਚੰਗੀ ਨਹੀਂ ਲੱਗਦਾ। ਵੱਡਾ ਹੋ ਕੇ ਉਹ ਪਾਸੇ ਦਾ, ਨਾ ਇਸ ਪਾਸੇ ਦਾ।

"ਕਿਉਂ ਤੂੰ ਉਹਦਾ ਬੁਰਾ ਚਿਤਵਦੀ ਐਂ। ਉਹ ਪੜ੍ਹੀ ਤਾਂ ਜਾਂਦਾ ਹੈ। ਦਸਵੀਂ ਕਰ ਕੇ ਕੋਈ ਨੌਕਰੀ ਕਰਨ ਲੱਗੇਗਾ। ਕਮਾਏਗਾ ਤੇ ਖਾਏਗਾ। ਉਹਦਾ ਵਿਆਹ ਵੀ ਫੇਰ ਹੋ ਜਾਣੈ। ਵਿਗੜ ਉਹਦਾ ਕਿਹੜਾ ਪਾਸਾ ਰਿਹਾ ਹੈ, ਰੱਜੀ?" ਸੁਰਜੀਤ ਕੌਰ ਮੰਡੇ ਦਾ ਭਵਿੱਖ ਉਲੀਕ ਦਿੰਦੀ।

ਨਿੱਕੀਆਂ-ਨਿੱਕੀਆਂ ਗੱਲਾਂ ਦੇ ਹੋਰ ਸਵਾਲ-ਜਵਾਬ ਕਰਦੀਆਂ ਉਹ ਚੁੱਪ ਹੋ ਜਾਂਦੀਆਂ। ਸੁਰਜੀਤ ਕੌਰ ਉਹਨੂੰ ਬੈਠਣ ਲਈ ਮੂੜ੍ਹਾ ਦਿੰਦੀ। ਪਰ ਉਹ ਖੜ੍ਹੀ-ਖੜੋਤੀ ਮੁੜ ਜਾਂਦੀ। ਸੁਰਜੀਤ ਕੌਰ ਸੋਚਣ ਲੱਗਦੀ ਤਾਂ ਉਹਨੂੰ ਕਿਸੇ ਗੱਲ ਦਾ ਕੋਈ ਸਿਰਾ ਨਾ ਲੱਭਦਾ ਕਿ ਆਖ਼ਰ ਹਰਅਵਤਾਰ ਦੀ ਮਾਂ ਚਾਹੁੰਦੀ ਕੀ ਹੈ। ਕੀ ਉਹ ਉਹਨੂੰ ਆਪਣੇ ਘਰ ਵਾਪਸ ਲੈ ਜਾਣਾ ਚਾਹੁੰਦੀ ਹੈ ਜਾਂ ਕੋਈ ਹੋਰ ਗੱਲ ਹੈ? ਕੀ ਹੋ ਸਕਦੀ ਹੈ ਭਲਾ?

ਤੇ ਫਿਰ ਇੱਕ ਦਿਨ ਸ਼ਾਮ ਨੂੰ ਕਾਫ਼ੀ ਹਨੇਰਾ ਉੱਤਰ ਆਉਣ ਸਮੇਂ ਜਰਨੈਲ ਸਿੰਘ ਉਹਨਾਂ ਦੇ ਘਰ ਆਇਆ। ਸੁਰਜੀਤ ਕੌਰ ਨੇ ਕੁਰਸੀ ਦਿੱਤੀ ਤੇ ਉਹ ਬੈਠ ਗਿਆ। ਨੰਦ ਸਿੰਘ ਵੀ ਘਰ ਹੀ ਸੀ। ਹਰਅਵਤਾਰ ਘਰ ਨਹੀਂ ਸੀ। ਸੁਰਜੀਤ ਕੌਰ ਨੇ ਉਹਨੂੰ ਚਾਹ ਦਾ ਗਿਲਾਸ ਬਣਾ ਦਿੱਤਾ। ਨੰਦ ਸਿੰਘ ਵੀ ਚਾਹ ਪੀ ਰਿਹਾ ਸੀ। ਐਵੇਂ ਏਧਰ ਓਧਰ ਦੀਆਂ ਫਜ਼ੂਲ ਜਿਹੀਆਂ ਗੱਲਾਂ ਹੋ ਰਹੀਆਂ ਸਨ। ਉਹ ਕਦੇ-ਕਦੇ ਹੀ ਉਹਨਾਂ ਦੇ ਘਰ ਆਉਂਦਾ ਹੁੰਦਾ। ਨੰਦ ਸਿੰਘ ਅੰਦਾਜ਼ਾ ਲਾ ਰਿਹਾ ਸੀ ਕਿ ਉਹ ਕਿਉਂ ਆਇਆ ਹੈ। ਇੱਕ ਅੰਦਾਜ਼ਾ ਉਹਨੂੰ ਪੱਕਾ ਲੱਗਦਾ ਸੀ ਕਿ ਉਹ ਪੈਸੇ ਲੈਣ ਆਇਆ ਹੈ। ਗੇੜ-ਫੇੜ ਪਾ ਕੇ ਪੈਸਿਆਂ ਦੀ ਗੱਲ ਹੀ ਕਰੇਗਾ। ਪਰ ਉਹ ਸੋਚਦਾ, ਪਹਿਲਾਂ ਵੀ ਤਾਂ ਉਹਦੇ ਵੱਲ ਸੱਤ ਹਜ਼ਾਰ ਰਹਿੰਦਾ ਹੈ। ਹੁਣ ਹੋਰ ਕਿਉਂ ਮੰਗੇਗਾ? ਪਰ ਕੀ ਪਤਾ ਹੈ, ਕਹਿ ਦੇਵੇ- 'ਤਿੰਨ ਹਜ਼ਾਰ ਹੋਰ ਦੇ ਦੇਓ, ਇਕੱਠਾ ਦਸ ਹਜ਼ਾਰ ਮੋੜ ਦਿਆਂਗਾ।"

ਜਰਨੈਲ ਸਿੰਘ ਕਬੀਲਦਾਰੀ ਵਿੱਚ ਟੁੱਟਿਆ ਰਹਿੰਦਾ। ਉਹਨੂੰ ਜੂਆ ਖੇਡਣ ਦੀ ਆਦਤ ਸੀ। ਕਦੇ-ਕਦੇ ਸ਼ਰਾਬ ਵੀ ਪੀਂਦਾ। ਸ਼ਰਾਬ ਪੀ ਕੇ ਘਰ ਆਉਂਦਾ ਤੇ ਕੋਈ ਬਹਾਨਾ ਬਣਾ ਕੇ ਰੱਜੀ ਨਾਲ ਝਗੜਾ ਕਰਦਾ। ਉਹ ਉਹਦੀ ਸ਼ਰਾਬ 'ਤੇ ਖਿਝਦੀ। ਪਰ ਉਹ ਉਹਦੇ ਸਾਹਮਣੇ ਹੀ ਪੈਂਟ ਦੇ ਡੱਬ ਵਿਚੋਂ ਅਧੀਆ ਕੱਢ ਕੇ ਬੈਠ ਜਾਂਦਾ ਤੇ ਪੀਣ ਲੱਗਦਾ। ਰੁੱਸ ਜਾਂਦਾ ਤੇ ਉਸ ਰਾਤ ਰੋਟੀ ਨਹੀਂ ਖਾਂਦਾ ਸੀ। ਅਜਿਹਾ ਤਮਾਸ਼ਾ ਉਹ ਉਸ ਦਿਨ ਕਰਦਾ, ਜਦੋਂ ਹਾਰ ਕੇ ਆਇਆ ਹੁੰਦਾ। ਕੱਪੜੇ ਵਿੱਚ ਉਹਨੂੰ ਚੰਗੀ ਕਮਾਈ ਸੀ। ਫੇਰ ਤਾਂ ਉਹਦਾ ਵੱਡਾ ਮੁੰਡਾ ਵੀ ਉਹਦੀ ਮੱਦਦ ਕਰਨ ਲੱਗ ਪਿਆ। ਪਰ ਕਾਰੋਬਾਰ

ਸੁਰਨੰਦ ਭਵਨ

73