ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/222

ਇਹ ਸਫ਼ਾ ਪ੍ਰਮਾਣਿਤ ਹੈ

ਇੱਜ਼ਤ

ਉਸ ਦਿਨ ਚੰਦਾ ਸਿੰਘ ਘਰ ਨਹੀਂ ਸੀ।ਤਿੱਖੜ ਦੁਪਹਿਰਾ ਢਲਣ ਲੱਗ ਪਿਆ ਸੀ। ਕੁਤਰੇ ਵਾਲੀ ਮਸ਼ੀਨ ਤੋਂ ਥੋੜ੍ਹਾ ਜਿਹਾ ਹਟ ਕੇ ਖੁਲਵਾਰੇ ਛਤਨੇ ਅੰਦਰ ਉਹ ਮੰਜੇ 'ਤੇ ਵੱਖੀ ਪਰਨੇ ਪਿਆ ਸੀ। ਹੌਲੀ ਹੌਲੀ ਪੱਖੀ ਦੀ ਝੱਲ ਮਾਰ ਕੇ ਚਿਪਚਿਪੇ ਮੂੰਹ ਤੋਂ ਮੌਖੀਆਂ ਹਟਾਉਂਦਾ। ਪੰਖੀ ਨੌਲੀ ਜਾਂਦੀ ਤਾਂ ਮੌਖੀ ਮੱਥੇ 'ਤੇ ਪਤਾ ਨਹੀਂ ਕਿੱਥੋਂ ਆਚਿਪਕਦੀ।ਉਸ ਦੀ ਨਿਗਾਹ ਵਿਹੜੇ ਵਿਚ ਸੀ। ਉਹ ਸੋਚ ਰਿਹਾ ਸੀ ਦੁਪਹਿਰਾ ਢਲ ਗਿਆ ਹੈ, ਫੇਰ ਵੀ ਧੁੱਪ ਕਿੰਨੀ ਤੇਜ਼ ਹੈ।ਇਕਦਮ ਦਗੜ ਦਗੜ ਹੁੰਦੀਉਸ ਨੇ ਸੁਣੀ। ਭੱਜੀ ਜਾਂਦੀ ਤੀਵੀਂਦਾ ਝੂਪਿਆਹੱਥ ਵਿਚ ਚੁਨੀ।ਕੁੜਤੀ ਤਾਂ ਹੈਗੀ ਸੀ, ਪਰ ਸੁੱਥਣ? ਲੱਚਾਂ, ਪੱਟ ਨੰਗੇ ਕਿਉਂ ਸਨ? ਕੁਤਰੇ ਵਾਲੀ ਮਸ਼ੀਨ ਉਸ ਦੇ ਸਾਹਮਣੇ ਹੋਣ ਕਰਕੇ ਉਹ ਸਿਆਣ ਨਾ ਸਕਿਆ ਕਿ ਉਹ ਤੀਵੀਂ ਕੌਣ ਸੀ।

ਉਹ ਮੰਜੇ ਤੋਂ ਉੱਠ ਕੇ ਵਿਹੜੇ ਵਿਚ ਆਇਆ।

“ਬੁਹ ਨੀ, ਤੂੰ ਤਾਂ ਚਰਨੋ ਕੋਲ ਚਾਦਰਾ ਕੱਢਣ ਗਈ ਸੀ। ਆਹ ਕੀ ਚੰਦ ਚਾੜ੍ਹ ਆਈ? ਤੇਰੀ ਸੁੱਥਣ ਸ਼ਿਆਮੋ ਦਾ ਬੋਲ ਉੱਚਾ ਸੀ।

ਚੰਦ ਸਿੰਘ ਦੇ ਕੰਨਾਂ ਵਿਚ ਘੁ ਘੂ ਹੋਣ ਲੱਗੀ ਇਹ ਤਾਂ ਉਸ ਦੀ ਧੀ ਵਿੱਦੋ ਸੀ, ਪਰ ਉਸ ਦੀਆਂ ਟੰਗਾਂ ਕਿਉਂ ਬੇਪਰਦ ਸਨ? ਉਸ ਦੀ ਸੁੱਥਣ ਕਿਸੇਨੇ ਲਾਹ ਲਈ ਸੀ? ਉਹ ਵਿਹੜੇ ਵਿਚੋਂ ਹਿੱਲ ਕੇ ਸਬਾਤ ਵੱਲ ਹੋਇਆ।ਅੰਦਰ ਜਾ ਕੇ ਦੇਖਿਆ, ਵਿੱਦੋਸੁੱਥਣ ਪਾਕੇਛੇਤੀ ਛੇਤੀਨਾਲਾ ਬਨ ਰਹੀ ਸੀ। ਸ਼ਿਆਮੋਂ ਹੁਣ ਨੀਵੇਂ ਬੋਲ ਵਿਦੋ ਨੂੰ ਗਾਲਾਂ ਦੇ ਰਹੀ ਸੀ ਤੇ ਆਪਣੇ ਪੱਟਾਂ ਤੇ ਦੁਹੱਥੜ ਮਾਰ ਮਾਰ ਕੇ ਬੇਹਾਲ ਹੋਈ ਖੜੀ ਸੀ। ਚੰਦਾ ਸਿੰਘ ਨੂੰ ਉਸ ਨੇ ਸਬਾਤ ਵਿਚ ਦੇਖਿਆ ਤਾਂ ਚੁੱਪ ਕਰ ਗਈ। ਵਿੱਦੋ ਮੰਜੇ 'ਤੇ ਕੰਧ ਵੱਲ ਮੂੰਹ ਕਰ ਕੇ ਪੈ ਗਈ।

“ਕੀ ਗੱਲ ਐ?? ਚੰਦਾ ਸਿੰਘ ਕੜਕਿਆ।

“ਗੱਲ ਬੱਸ ਦੀਂਹਦੀ ਐ। ਮਿੱਟੀ ਪਾ ਦੇ। ਚੁੱਪ ਈ ਚੰਗੀ ਐ। ਹਾੜੇ, ਤੂੰ ਨਾ ਬੋਲੀਂ ਕੁਸ।” ਸ਼ਿਆਮੋ ਨੇ ਚੰਦਾ ਸਿੰਘ ਦੇ ਪੈਰ ਛਲੋਟੀ ਸੁੱਟੀ।

ਚੰਦਾ ਸਿੰਘ ਦੇ ਦਿਮਾਗ਼ ਵਿਚ ਜਿਵੇਂ ਕੋਈ ਭੂਤ ਵੜ ਬੈਠਾ ਹੋਵੇ। ਥਮਲੇ ਕੋਲ ਪਿਆ ਕੱਪੜੇ ਧੋਣ ਵਾਲਾ ਥਾਪਾ ਚੁੱਕਿਆਤੇ ਠਾਹ ਕਰਕੇ ਵਿਦੋ ਦੇ ਡੌਲੇ 'ਤੇ ਮਾਰਿਆ। ਇਕ ਪਟ ’ਤੇ, ਇਕ ਗੋਡੇ ਤੇ, ਕੜਾਕ ਕਰਕੇ ਤੇ ਦੋ, ਤਿੰਨ ਹੋਰ , ਸੁਕਡ਼ਜਾ ਤੇ। ਸ਼ਿਆਮੇਂ ਛੁਡਾਉਣ ਲੱਗੀ। ਦੋ ਤਿੰਨ ਫੜ ਉਸ ਨੇ ਉਸ ਦੇ ਵੀ ਜੜ ਦਿੱਤੇ ਤੇ ਧੱਕਾ ਦੇ ਕੇ ਪਰ੍ਹਾਂ ਸੁੱਟ ਦਿੱਤਾ।

ਵਿੱਦੋ ਮੰਟਰ ਹੋਈ ਪਈ ਰਹੀ। ਨਾ ਕੋਈਚਾਂਗਮਾਰੀ ਤੇ ਨਾ ਅੱਖਾਂ ਵਿੱਚੋਂ ਹੰਝੂ ਵਹਾਏ। ਉਸ ਤੇ ਤਾਂ ਜਿਵੇਂ ਭੋਰਾਸਟਵੀਹੀਂ ਲੱਗੀ। ਇੱਕ ਥਾਪਾਉਲਾਰ ਕੇ ਉਹ ਵਿਦੋਦੇਸਿਰ ਵਿੱਚ ਮਾਰਨ ਲੱਗਿਆ ਸੀ ਕਿ ਸ਼ਿਆਮੋ ਭਜਿਓਂ ਉੱਠ ਕੇ ਵਿੱਦੋ ਤੇ ਲਿਟ ਗਈ। ਚੰਦਾ ਸਿੰਘ ਨੇ ਥਾਪਾ ਥੰਮ

222

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ