ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/169

ਇਹ ਸਫ਼ਾ ਪ੍ਰਮਾਣਿਤ ਹੈ

ਇਹ ਮਾਂ ਦਾ ਪੱਕਾ ਨੁਸਖਾ ਸੀ, ਅਖੇ 'ਜੇਬ੍ਹ ਵਿੱਚ ਗੰਢੇ ਦੀਆਂ ਫਾਕੜਾਂ ਰੱਖਣ ਨਾਲ ਗਰਮੀ ਨਹੀਂ ਲੱਗਦੀ।'

ਹਰਨੇਕ ਨੂੰ ਮ੍ਹਿੰਦਰੋ ਦਾ ਚਿਹਰਾ ਬਦਲ ਗਿਆ ਲੱਗਿਆ। ਇਹ ਕੱਲ੍ਹ ਵਾਲਾ ਚਿਹਰਾ ਬਿਲਕੁਲ ਨਹੀਂ ਸੀ। ਉਹਦੇ ਵਿੱਚ ਸਾਰੀਆਂ ਆਦਤਾਂ ਉਹਦੀ ਮਾਂ ਵਾਲੀਆਂ ਸਨ। ਘਰੋਂ ਜਾਣ ਵੇਲੇ ਉਹਦੀ ਨਿਗ੍ਹਾ ਉਹਦੇ ਚਿਹਰੇ ਵੱਲ ਨਹੀਂ ਉੱਠੀ, ਉਹਦੇ ਪੈਰਾਂ ਉੱਤੇ ਝੁਕੀ ਰਹੀ।

ਮਾਂ

169