ਇਹ ਸਫ਼ਾ ਪ੍ਰਮਾਣਿਤ ਹੈ
ਅੱਖਾਂ ਟੱਡੀਆਂ ਰਹਿ ਗਈਆਂ। ਨਾ ਉਹ ਉੱਚੀ ਜਿਹੀ ਥਾਂ ਅਤੇ ਨਾ ਹੀ ਉਥੇ ਕੁੱਲੀਆਂ ਸਨ। ਨੇੜੇ-ਤੇੜੇ ਵੀ ਕੁੱਲੀਆਂ ਕਿਤੇ ਨਾ ਦਿਸੀਆਂ। ਇੱਕ ਬੰਦੇ ਨੇ ਦੱਸਿਆ ਕਿ ਢਹੇ ਤਾਂ ਗਧੀਆਂ ਉੱਤੇ ਆਪਣਾ ਢਿੱਛ-ਪੱਤ ਲੱਦ ਕੇ ਛੀ ਮਹੀਨੇ ਹੋ ਗਏ, ਪਤਾ ਨਹੀਂ ਕਿਧਰ ਨੂੰ ਚਲੇ ਗਏ। ਉੱਚੀ ਥਾਂ ਨੂੰ ਪੱਧਰ ਕਰਕੇ ਪੱਕੀਆਂ ਇੱਟਾਂ ਦਾ ਇੱਕ ਖੁੱਲ੍ਹਾ ਸਾਰਾ ਵਾਗਲ ਮਾਰਿਆ ਹੋਇਆ ਸੀ। ਪਤਾ ਲੱਗਿਆ ਕਿ 'ਸਰਦਾਰ' ਨੇ ਇਹ ਥਾਂ ਮੁੱਲ ਲੈ ਲਈ ਹੈ ਤੇ ਏਥੇ ਹੁਣ ਉਸ ਦਾ 'ਥਰੈਸ਼ਰ' ਲੱਗ ਰਿਹਾ ਹੈ।◆
ਮੇਰਾ ਯਾਰ ਦੁੜੂ
175