ਪੰਨਾ:ਰਾਜ ਕੁਮਾਰੀ.pdf/80

ਇਹ ਸਫ਼ਾ ਪ੍ਰਮਾਣਿਤ ਹੈ

ਬਿਸਤਰੇ ਤੇ ਲੇਟਿਆ ਕੀ ਕਰ ਰਿਹਾ ਹੈਂ?

"ਇਸਤਰੀ ਦੇ ਪਤੀ ਨੇ ਉਤਰ ਦਿਤਾ, "ਅਤੇ ਤੇਰਾ ਮੇਰੇ ਸਰੀਰ ਵਿਚ ਨਸ ਜਾਣ ਦਾ ਕੀ ਮਤਲਬ ਸੀ?'

"ਪ੍ਰੋਹਤ ਬੋਲਿਆ, "ਮੈਂ ਤੇਰੇ ਘ੍ਰਿਣਾ-ਯੋਗ ਸਰੀਰ ਵਿਚ ਵੜ ਕੇ ਨਰਕ ਦਾ ਦੁਖ ਭੋਗਿਆ ਹੈ ਅਤੇ ਮੈਂ ਪਕਾ ਫ਼ੈਸਲਾ ਕੀਤਾ ਹੈ ਕਿ ਇਸ ਨੂੰ ਅਗ ਵਿਚ ਪਾ ਦਿਆਂ।'

"ਪਤੀ ਨੇ ਡਰ ਦੇ ਮਾਰੇ ਕੰਬਦਿਆਂ ਕਿਹਾ, 'ਮੈਂ ਕੀ ਕਰ ਸਕਦਾ ਸਾਂ, ਮੇਰੇ ਪਾਸ ਹੋਰ ਕੋਈ ਸਰੀਰ ਨਹੀਂ ਸੀ ਜਿਸ ਵਿਚ ਦਾਖ਼ਲ ਹੁੰਦਾ। ਹੁਣ ਜਿੱਨੀ ਛੇਤੀ ਹੋ ਸਕੇ ਮੇਰਾ ਸਰੀਰ ਮੈਨੂੰ ਵਾਪਸ ਕਰ ਕੇ ਆਪਣਾ ਲੈ ਲੈ।'

"ਪ੍ਰੋਹਤ ਉਸ ਨੂੰ ਮਰਘਟ ਵਿਚ ਲੈ ਗਿਆ ਤੇ ਮੰਤਰ ਪੜ੍ਹਨ ਲਗਾ। ਦੋਹਾਂ ਦੀਆਂ ਆਤਮਾਂ ਸਰੀਰਾਂ 'ਚੋਂ ਬਾਹਰ ਨਿਕਲ ਆਈਆਂ ਤੇ ਆਪਣੇ ਆਪਣੇ ਸਰੀਰ ਵਿਚ ਵੜ ਗਈਆਂ।

"ਜਦ ਉਹ ਪਤੀ ਆਪਣੇ ਸਰੀਰ ਵਿਚ ਦਾਖ਼ਲ ਹੋਇਆ ਤਾਂ ਉਸ ਨੂੰ ਇਉਂ ਭਾਸਿਆ ਜਿਸ ਤਰ੍ਹਾਂ ਉਸ ਨੇ ਕੋਈ ਸੁਫ਼ਨਾ ਵੇਖਿਆ ਹੋਵੇ। ਉਸ ਨੂੰ ਸਾਰੀਆਂ ਗੱਲਾਂ ਚੇਤੇ ਆ ਗਈਆਂ ਅਤੇ ਉਸ ਨੇ ਪ੍ਰੋਹਤ ਨੂੰ ਬਹੁਤ ਬੁਰਾ ਭਲਾ ਆਖਿਆ।

"ਪ੍ਰੋਹਤ ਨੇ ਉਤਰ ਦਿਤਾ, 'ਬੇ-ਸਮਝ! ਮੈਨੂੰ ਤੇਰੀ ਇਸਤਰੀ ਨਾਲ ਕੀ ਮਤਲਬ?' ਪਰ ਉਹ ਪਤੀ ਗੁਸੇ ਨਾਲ ਕਮਲਾ ਹੋ ਗਿਆ ਤੇ ਉਸ ਨੂੰ ਫੜ ਕੇ ਰਾਜੇ ਦੇ ਨਿਆਂ-ਮੰਤਰੀ ਕੋਲ ਲੈ ਗਿਆ ਅਤੇ ਫਿਰ ਆਪਣੀ ਇਸਤਰੀ ਨੂੰ ਪੇਸ਼ ਕਰ ਕੇ ਕਹਿਣ ਲਗਾ, 'ਇਨ੍ਹਾਂ ਦੋਹਾਂ ਬਦਕਾਰਾਂ ਨੂੰ ਕਰੜੀ ਸਜ਼ਾ ਦਿਤੀ ਜਾਵੇ। ਇਨ੍ਹਾਂ ਨੇ ਮੇਰੀ ਆਬਰੂ ਬਰਬਾਦ ਕਰ ਦਿਤੀ ਹੈ।'

"ਪ੍ਰੋਹਤ ਨੇ ਕਿਹਾ, 'ਮੈਂ ਤੇਰੀ ਇਸਤਰੀ ਨੂੰ ਛੋਹਿਆ ਤਕ ਨਹੀਂ।'

"ਉਸ ਦੀ ਇਸਤਰੀ ਕਹਿਣ ਲਗੀ, 'ਤੂੰ ਕਿਸ ਗਲ ਦੀ

੭੭