ਪੰਨਾ:ਰਾਜ ਕੁਮਾਰੀ.pdf/14

ਇਹ ਸਫ਼ਾ ਪ੍ਰਮਾਣਿਤ ਹੈ

ਬਹੁਤ ਕਮਜ਼ੋਰ ਹੈ, ਕਿਉਂ ਜੋ ਇਸ ਨਾਲੋਂ ਵੀ ਭੈੜੇ ਹਾਲ ਵਾਲਾ ਉਹ ਪੁਰਸ਼ ਹੈ ਜਿਹੜਾ ਸਾਰੀ ਆਯੂ ਇਸ ਅਫ਼ਸੋਸ ਵਿਚ ਲੰਘਾ ਦੇਵੇ ਕਿ ਉਹ ਹਿੰਮਤ ਕਰਦਾ ਤਾਂ ਸ਼ਾਇਦ ਆਪਣੀ ਮੁਰਾਦ ਪਾ ਲੈਂਦਾ। ਸੋ ਮੇਰੇ ਲਈ ਚੰਗਾ ਇਹੋ ਹੈ ਕਿ ਮੈਂ ਹਿੰਮਤ ਕਰਾਂ ਤੇ ਕੋਸ਼ਿਸ਼ ਨਾ ਛਡਾਂ।"

ਫਿਰ ਰਾਜੇ ਨੇ ਉਸ ਕੋਲੋਂ ਉਹ ਤਸਵੀਰ ਲੈ ਕੇ ਰਖ ਲਈ ਤੇ ਉਸ ਨੂੰ ਤਿੰਨ ਲਖ ਅਸ਼ਰਫ਼ੀ ਇਨਾਮ ਵਜੋਂ ਦੇ ਕੇ ਵਿਦਾ ਕੀਤਾ ਤੇ ਨਾਲੇ ਉਸ ਨੂੰ ਆਪਣੀ ਤਸਵੀਰ ਬਣਾਉਣ ਦੀ ਆਗਿਆ ਵੀ ਦੇ ਦਿਤੀ। ਵਜ਼ੀਰਾਂ ਨੇ ਵੀ ਚਿਤਰਕਾਰ ਨੂੰ ਇਕ ਲਖ ਅਸ਼ਰਫ਼ੀ ਇਨਾਮ ਦਿਤੀ।

ਰਾਜਾ ਉਸ ਸੁੰਦਰੀ ਦੀ ਭਾਲ ਲਈ ਤਿਆਰ ਹੋ ਗਿਆ। ਸਫ਼ਰ ਦਾ ਸਭ ਸਾਮਾਨ ਤਿਆਰ ਹੋ ਗਿਆ ਅਤੇ ਉਸ ਨੇ ਇਹ ਸਮਾਂ ਬੜੀ ਬੇਚੈਨੀ ਨਾਲ ਕਟਿਆ। ਰਾਜਧਾਨੀ ਦਾ ਸਾਰਾ ਪ੍ਰਬੰਧ ਵਜ਼ੀਰਾਂ ਨੂੰ ਸੌਂਪ ਕੇ ਉਹ ਆਪਣੀ ਪ੍ਰੇਮਿਕਾ ਦੀ ਤਸਵੀਰ ਲੈ ਕੇ ਮਹੱਲ ਵਿਚੋਂ ਨਿਕਲਿਆ ਹੀ ਸੀ ਕਿ ਉਸ ਦਾ ਪੁਰਾਣਾ ਮਿੱਤਰ ਭਗੀਰਥ ਰਾਹ ਰੋਕ ਕੇ ਖਲੋ ਗਿਆ ਤੇ ਕਹਿਣ ਲਗਾ, "ਕੀ ਆਪ ਇਕੱਲਿਆਂ ਹੀ ਜਾਓਗੇ?"

ਰਾਜੇ ਨੇ ਕਿਹਾ, "ਹਾਂ ਮਿਤਰ, ਮੇਰਾ ਇਕੱਲਿਆਂ ਹੀ ਜਾਣਾ ਠੀਕ ਹੈ। ਮੌਤ ਦੇ ਮੂੰਹ ਵਿਚ ਹੋਰਨਾਂ ਨੂੰ ਸੁਟਣਾ ਕਿਥੋਂ ਦੀ ਸਿਆਣਪ ਹੈ?"

ਭਗੀਰਥ ਨੇ ਕਿਹਾ, "ਰਾਜਾ ਤੂੰ ਕਿਨ੍ਹਾਂ ਖ਼ਿਆਲਾਂ ਵਿਚ ਹੈਂ? ਜੇ ਤੂੰ ਮੈਨੂੰ ਛੱਡ ਗਿਆ ਤਾਂ ਸਮਝ ਲੈ ਕਿ ਤੂੰ ਆਪਣਾ ਹਥ ਪਿਛੇ ਛਡ ਗਿਆ। ਤੂੰ ਤੇ ਮੈਂ ਇਕ ਜਾਨ ਸਾਂ। ਤੇਰੇ ਮੇਰੇ ਖ਼ਿਆਲ ਤੇ ਕੰਮ ਇਕੋ ਜਿਹੇ ਸਨ। ਹੁਣ ਤੇਰੇ ਮਨ ਤੇ ਕਿਸੇ ਹੋਰ ਦਾ ਕਬਜ਼ਾ ਹੈ, ਤੇ ਤੂੰ ਕੇਵਲ ਸਰੀਰ ਹੀ ਸਰੀਰ ਰਹਿ ਗਿਆ ਹੈਂ। ਤੇਰੀ ਆਤਮਾ, ਤੇਰੀ ਸਮਝ ਹੁਣ ਮੈਂ ਹੀ ਹੋ ਸਕਦਾ ਸਾਂ ਅਤੇ ਮੈਨੂੰ ਤੂੰ ਪਿਛੇ ਛਡ ਚਲਿਆ ਹੈਂ! ਹੇ ਰਾਜਾ ਤੇ ਤੇਰੇ ਮਿੱਤਰ! ਤੂੰ ਹੁਣ ਤੋਂ ਹੀ ਸੋਚ ਨੂੰ ਤਿਆਗ ਦਿਤਾ ਹੈ ਅਤੇ ਤੂੰ ਇਹ ਨਹੀਂ ਵਿਚਾਰਿਆ ਕਿ ਉਥੇ ਜਾ ਕੇ ਤੂੰ

੧੬