ਪੰਨਾ:ਰਾਜ ਕੁਮਾਰੀ.pdf/122

ਇਹ ਸਫ਼ਾ ਪ੍ਰਮਾਣਿਤ ਹੈ

ਅਨੰਦ ਕਰਾਉਂਦਾ। ਪ੍ਰੰਤੂ ਇਕ ਰਾਤ ਜਦ ਉਹ ਜੂਆ ਖੇਡ ਰਿਹਾ ਸੀ, ਉਸ ਨੇ ਆਪਣੇ ਪਿਛੇ ਕਿਸੇ ਦੇ ਨਚਣ ਦੀ ਅਵਾਜ਼ ਸੁਣੀ। ਉਸ ਨੇ ਪਰਤ ਕੇ ਵੇਖਿਆ ਤਾਂ ਉਹੋ ਹੀ ਮੁਰਦਾ ਚੰਡਾਲ ਦੀ ਲਾਸ਼ ਇਕ ਲਤ ਤੇ ਨਚਦੀ, ਗੁਸੇ ਨਾਲ ਖਬੀ ਅਖ ਮਟਕਾਉਂਦੀ ਤੇ ਅਧੇ ਗਲੇ ਬੜੇ ਸਰੀਰ ਨੂੰ ਘਸੀਟਦੀ ਉਸ ਵਲ ਆ ਰਹੀ ਸੀ। ਉਹ ਕੜਕ ਕੇ ਆਖਦੀ ਸੀ, 'ਨਾ ਮਾਰਿਆ ਨਾ ਸਾੜਿਆ ਮੇਰੀ ਨਾਸ਼ ਕਰ ਦਿਤੀ ਕਾਇਆਂ।'

"ਕਰਤਾ ਕਰਤ ਦੀ ਚੀਕ ਨਿਕਲ ਗਈ। ਉਹ ਭਜ ਕੇ ਇਕ ਬੂਹੇ ਤੋਂ ਬਾਹਰ ਨਿਕਲ ਗਿਆ ਤੇ ਜਿੰਨੀ ਛੇਤੀ ਹੋ ਸਕਿਆ, ਉਸ ਸ਼ਹਿਰ ਤੋਂ ਵੀ ਭਜ ਗਿਆ। ਉਹ ਘੜੀ ਮੁੜੀ ਪਿਛੇ ਮੁੜ ਮੁੜ ਵੇਖਦਾ ਸੀ ਤੇ ਨਸੀ ਜਾਂਦਾ ਸੀ। ਇਸੇ ਤਰ੍ਹਾਂ ਕਿਧਰੇ ਵੀ ਠਹਿਰੇ ਬਿਨਾਂ ਉਹ ਕਈ ਦਿਨ ਤੇ ਕਈ ਰਾਤਾਂ ਟੁਰਦਾ ਰਿਹਾ, ਇਥੇ ਤਾਈਂ ਕਿ ਉਹ ਇਕ ਬੜੇ ਦੂਰ ਸ਼ਹਿਰ ਵਿਚ ਪੁਜ ਗਿਆ ਅਤੇ ਭੇਸ ਬਦਲ ਕੇ ਲੁਕ ਗਿਆ। ਇਕ ਦਿਨ ਉਹ ਕਿਸੇ ਵੇਸਵਾ ਨਾਲ ਪ੍ਰੇਮ ਕਰ ਰਿਹਾ ਸੀ, ਕਿ ਉਸ ਨੇ ਪਰਤ ਕੇ ਵੇਖਿਆ ਕਿ ਓਸੇ ਚੰਡਾਲ ਦੀ ਲਾਸ਼ ਇਕ ਲਤ ਤੋਂ ਨਚਦੀ ਤੇਜ਼ੀ ਨਾਲ ਉਸ ਵਲ ਆ ਰਹੀ ਸੀ। ਉਸ ਦੇ ਅਧੇ ਸਰੀਰ ਦਾ ਮਾਸ ਗਲ ਸੜ ਕੇ ਨਾਲ ਲਟਕ ਰਿਹਾ ਸੀ ਤੇ ਉਸ ਦੀ ਖਬੀ ਅਖ ਵਿਚੋਂ ਗੁਸੇ ਦੇ ਲੰਬੇ ਨਿਕਲ ਰਹੇ ਸਨ। ਉਹ ਰਾਵਣ ਵਾਂਗ ਗਰਜ ਕੇ ਕਹਿ ਰਹੀ ਸੀ, 'ਨਾ ਮਾਰਿਆ ਨਾ ਸਾੜਿਆ ਮੇਰੀ ਨਾਸ਼ ਕਰ ਦਿਤੀ ਕਾਇਆਂ।'

"ਵੇਸਵਾ ਉਸੇ ਵੇਲੇ ਡਰ ਨਾਲ ਮਰ ਗਈ। ਕਰਤਾ ਕਰਤ ਉਠ ਕੇ ਇਕ ਹੋਰ ਦਰਵਾਜ਼ੇ ਥਾਣੀਂ ਨਿਕਲ ਭਜਿਆ। ਚੰਡਾਲ ਦੀ ਲਾਸ਼ ਵੀ ਬਿਜਲੀ ਵਾਂਗ ਤੇਜ਼ੀ ਨਾਲ ਉਸ ਦੇ ਪਿਛੇ ਭਜੀ। ਅਗੇ ਨਦੀ ਸੀ। ਕਰਤਾ ਕਰਤ ਨੂੰ ਬਚਣ ਦਾ ਰਸਤਾ ਕੋਈ ਨਾ ਮਿਲਿਆ। ਉਸ ਨੇ ਨਦੀ ਵਿਚ ਛਾਲ ਮਾਰ ਦਿਤੀ ਤੇ ਡੁਬ ਕੇ ਮਰ ਗਿਆ।

"ਹੁਣ ਰਾਜ ਕੁਮਾਰੀ ਜੀ! ਤੁਸੀਂ ਉੱਤਰ ਦਿਓ ਕਿ ਚੰਡਾਲ ਦੇ

੧੧੯