ਪੰਨਾ:ਰਾਜ ਕੁਮਾਰੀ.pdf/109

ਇਹ ਸਫ਼ਾ ਪ੍ਰਮਾਣਿਤ ਹੈ

ਰਾਜੇ ਦਾ ਸੁਪਨਾ


ਰਾਜੇ ਨੇ ਭਗੀਰਥ ਨੂੰ ਕਿਹਾ, "ਹੁਣ ਮੈਨੂੰ ਪੂਰਾ ਯਕੀਨ ਹੋ ਚੁਕਾ ਹੈ ਕਿ ਰਾਜ ਕੁਮਾਰੀ ਦੀ ਅਕਲ ਅਜਿੱਤ ਹੈ। ਜੇ ਪ੍ਰੇਮ ਨੇ ਮੈਨੂੰ ਅੰਨ੍ਹਿਆਂ ਨਹੀਂ ਕਰ ਦਿਤਾ ਤਾਂ ਮੈਂ ਇਹ ਆਖਣ ਵਿਚ ਗ਼ਲਤ ਨਹੀਂ ਕਿ ਰਾਜ ਕੁਮਾਰੀ ਨੇ ਆਹ ਭਰ ਕੇ ਮੈਨੂੰ ਆਪਣੇ ਸ਼ਬਦਾਂ ਦੇ ਅਰਥ ਚੰਗੀ ਤਰ੍ਹਾਂ ਦਸ ਦਿਤੇ ਹਨ। ਜਿਸ ਤਰ੍ਹਾਂ ਇਕ ਮਸਤ ਹਾਥੀ ਸਭ ਬੰਧਨ ਤੋੜ ਕੇ ਆਪਣੇ ਰਖਵਾਲੇ ਨੂੰ ਸਖ਼ਤ ਸਜ਼ਾ ਦੇ ਕੇ ਮਾਰ ਦਿੰਦਾ ਹੈ, ਉਸੇ ਤਰ੍ਹਾਂ ਮੈਂ ਤੇਰਾ ਨਾਸ਼ ਕਰ ਦੇਵਾਂਗਾ, ਪ੍ਰੰਤੂ ਮੇਰਾ ਆਪਣਾ ਅੰਤ ਮੌਤ ਨਾਲੋਂ ਵੀ ਭੈੜਾ ਹੋਵੇਗਾ, ਕਿਉਂ ਜੋ ਮੈਂ ਸਿਸਕ ਸਿਸਕ ਕੇ ਮਰਾਂਗਾ। ਆਹ! ਭੋਜਨ ਮੇਰੇ ਸਾਹਮਣੇ ਹੈ, ਪਰ ਮੈਂ ਖਾ ਨਹੀਂ ਸਕਦਾ, ਲਾਹਨਤ ਹੈ ਇਸ ਤਸਵੀਰ ਤੇ, ਜਿਸ ਨੇ ਮੈਨੂੰ ਤਬਾਹ ਕਰ ਦਿਤਾ ਹੈ ਤੇ ਨਾਲੇ ਉਸ ਚਿਤਰਕਾਰ ਤੇ ਜਿਸ ਨੇ ਇਹ ਤਸਵੀਰ ਬਣਾਈ।"

ਉਸ ਨੇ ਸਾਰੀ ਰਾਤ ਤਸਵੀਰ ਵੇਖਦਿਆਂ ਬੜੀ ਬੇਚੈਨੀ ਨਾਲ ਕੱਟੀ। ਦਿਨ ਬਾਗ਼ ਵਿਚ ਟਹਿਲਦਿਆਂ ਤੇ ਭਗੀਰਥ ਨਾਲ ਗੱਲਾਂ ਕਰਦਿਆਂ ਬਿਤਾਇਆ ਤੇ ਸ਼ਾਮ ਨੂੰ ਦੋਵੇਂ ਦਰਬਾਰ ਵਿਚ ਪੁਜੇ। ਰਾਜ ਕੁਮਾਰੀ ਪੂਰੀ ਸਜ ਧਜ ਨਾਲ ਸਿੰਘਾਸਨ ਤੇ ਬਰਾਜਮਾਨ ਸੀ। ਉਸ ਨੇ ਰਾਜੇ ਵੱਲ ਆਪਣੀਆਂ ਉਨੀਂਦਰੇ ਨਾਲ ਲਾਲ ਹੋਈਆਂ ਅੱਖਾਂ ਨਾਲ ਵੇਖਿਆ। ਰਾਜਾ ਉਨ੍ਹਾਂ ਭਖਦੀਆਂ ਅੱਖਾਂ ਦੀ ਗਰਮੀ ਨਾਲ ਝੁਲਸਿਆ ਹੋਇਆ ਸੰਦਲੀ ਤੇ ਬੈਠ ਗਿਆ ਅਤੇ ਅਸਚਰਜਤਾ ਨਾਲ ਉਸ ਵਲ

੧੦੬