ਪੰਨਾ:ਰਾਜਾ ਰਸਾਲੂ (ਕਿਸ਼ਨ ਸਿੰਘ ਆਰਫ਼).pdf/4

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

[5]

ਹਜ਼ੂਰ ਬੇਲੀ ॥੧੧॥

ਲੋਕਾਂ ਆਖਿਆ ਹੋਰ ਨ ਖਬਰ ਸਾਨੂੰ ਸਹਿਜੇ ਜਾਇ ਕੇ ਉਸ ਦੀ ਸਾਰ ਲਵੀਂ। ਓਸ ਦਾ ਨਾਮ ਸਿਰਕੱਪ ਮਸ਼ਹੂਰ ਸਾਰੇ ਰਾਜਾ ਹੋਵੇ ਤਾਂ ਉਸ ਨੂੰ ਮਾਰ ਲਵੀਂ। ਬਾਜ਼ੀ ਜੂਏ ਦੀ ਖੇਲੇਗਾ ਨਾਲ ਤੇਰੇ ਭਾਵੇਂ ਜਿਤ ਲਵੀਂ ਭਾਵੇਂ ਹਾਰ ਲਵੀਂ। ਕਿਸ਼ਨ ਸਿੰਘ ਪਿਛੇ ਜਾਵੀਂ ਪਾਸ ਉਸ ਦੇ ਪਹਿਲੇ ਸੋਚ ਵਿਚਾਰ ਵਿਚਾਰ ਲਵੀਂ ॥੧੨॥

ਕੰਵਰ ਚੱਲਿਆ ਤੁਰਤ ਰਵਾਨ ਹੋਕੇ ਜਾਂਦਾ ਇਕ ਜੰਗਲ ਦੀ ਵਲ ਗਿਆ। ਲਗੀ ਅੱਗ ਸੀ ਉਸ ਜੰਗਲ ਤਾਈਂ ਸਾਰਾ ਜਲਦਾ ਜਲਦਾ ਜਲ ਗਿਆ। ਆਇਆ ਇਕ ਦ੍ਰਖਤ ਦੇ ਪਾਸ ਰਾਜਾ ਉਹਵੀ ਜੜ੍ਹਾਂ ਵਲੋਂ ਕੁਛ ਬਲ ਗਿਆ। ਕਿਸ਼ਨ ਸਿੰਘ ਉਤੇ ਸੁੰਦਰ ਇਕ ਤੋਤਾ ਮਾਰੇ ਗਮ ਦੇ ਹੋਏ ਬਿਕਲ ਗਿਆ ।੧੩।

ਰਾਜੇ ਆਖਿਆ ਉੱਡ ਜਾ ਤੋਤਿਆ ਓਏ ਲੱਗੀ ਅੱਗ ਦਰਖਤ ਨੂੰ ਜਲੇਂਗਾ ਤੂੰ। ਪਰਦਾਰ ਬ੍ਰਿਖਸ਼ ਤੇ ਬੈਠ ਰਿਹੋਂ ਤਾਹੀਂ ਬਚੇਂਗਾ ਜੇ ਉਡ ਚਲੇਂਗਾ ਤੂੰ ਏਸ ਰੁਖ ਦੇ ਨਾਲ ਕੀ ਚਾਹ ਤੇਰੀ ਐਵੇਂ ਹੋਏ ਹਲਾਕ ਕਿਉਂ ਗਲੇਂਗਾ ਤੂੰ। ਕਿਸ਼ਨ ਸਿੰਘ ਆ ਜਾ ਮੇਰੇ ਹੱਥ ਉਤੇ ਖੂਬ ਖਾਇਕੇ ਚੂਰੀਆਂ ਪਲੇਂਗਾ ਤੂੰ ॥੧੪॥

ਤੋਤੇ ਕਿਹਾ ਇਹ ਰੁੱਖ ਕਦੀਮ ਦਾ ਹੈ ਏਸ ਰੁਖ ਤੇ ਮੈਂ ਪੈਦਾਵਾਰ ਹੋਇਆ ਗੰਦਾ ਜਾਨ ਆਂਡਾ ਇਥੇ ਛੱਡ ਗਏ ਮਾਂ-ਬਾਪ ਮੈਨੂੰ ਉਡਨਹਾਰ ਹੋਇਆ। ਝੁੰਡ ਸਾਧੂਆਂ ਦਾ ਲੱਥਾ ਆਣ ਇਥੇ ਸੁਣਿਆ ਸ਼ੋਰ ਮੈਂ ਆਂਡਿਉਂ ਬਾਹਰ ਹੋਇਆ। ਕਿਸ਼ਨ ਸਿੰਘ ਮੇਰਾ ਗੋਰਖ ਨਾਥ ਗੁਰੂ ਚੇਲਾ ਉਸਦਾ ਮੈਂ ਪਰਦਾਰ ਹੋਇਆ ।੧੫।

ਏਸ ਰੁਖ ਦੀ ਅੱਗ ਬੁਝਾ ਰਾਜਾ ਤੋਤੇ ਆਖਿਆ ਕੌਲ ਕਰਾਰ ਕਰਕੇ। ਮੇਰਾ ਆਖਿਆ ਮੰਨਣਾ ਹੋਏ ਰਾਜਾ ਨਹੀਂ ਮੋੜਨਾ ਵਚਨ ਇਨਕਾਰ ਕਰਕੇ। ਨਿਮਕ ਖਾਏ ਤੇਰਾ ਨਹੀਂ ਬੁਰਾ ਕਰਸਾਂ ਨੇਕੀ ਕਰਾਂਗਾ ਜਾਨ ਤਕਰਾਰ ਕਰਕੇ। ਕਿਸ਼ਨ ਸਿੰਘ ਜੇ ਤੋੜ ਨਿਭਾਵਣੀ ਹੈ ਚੱਲਾਂ ਨਾਲ ਤੇਰੇ ਪੱਕਾ ਯਾਰ ਕਰਕੇ ॥੧੬॥

ਰਾਜੇ ਆਖਿਆ ਅੱਗ ਬੁਝਾਵਨਾ ਹਾਂ ਹੋਰ ਕਹੇਂ ਜੋ ਸਭ ਕਬੂਲ ਮੈਨੂੰ। ਪਾਣੀ ਪਾਏ ਕੇ ਅੱਗ ਬੁਝਾ ਦਿਤੀ ਤੋਭੇ ਆਖਿਆ ਰਿਹਾ ਨ ਸੂਲ ਮੈਨੂੰ। ਤੋਤਾ ਰਾਜੇ ਦੇ ਹੱਥ ਤੇ ਬੈਠ ਗਿਆ ਕਹਿੰਦਾ ਦਿਲੋਂ ਨ ਜਾਵਨਾ ਭੂਲ ਮੈਨੂੰ। ਕਿਸ਼ਨ ਸਿੰਘ ਕਹਿੰਦਾ ਰਾਜਾ ਚੱਲ ਪਿਆਰੇ ਇਥੇ ਸਬਰ ਨ ਆਂਵਦਾ ਮੂਲ ਮੈਨੂੰ ।੧੭।

ਰਾਜਾ ਤੋਤੇ ਨੂੰ ਪਕੜ ਸਵਾਰ ਹੋਇਆ ਇਕ ਬਾਵਲੀ ਦੇ ਹੇਠ ਆਂਵਦਾ ਈ