ਪੰਨਾ:ਰਾਜਾ ਰਸਾਲੂ (ਕਿਸ਼ਨ ਸਿੰਘ ਆਰਫ਼).pdf/3

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

[4]

ਕੀ ਰਹੇਗੀ ਪਤ ਮੇਰੀ ਜੇ ਤਾਂ ਹੁਣੇ ਇਹ ਸਾਹਿਬ ਸੁਲਤਾਨ ਹੋਇਆ ॥੫॥

ਰਾਜੇ ਇਕ ਗੋਲੀ ਤਾਈਂ ਕਿਹਾ ਚੋਰੀ ਜਦੋਂ ਆਵੇ ਜਰਾ ਧਿਆਨ ਰੱਖੀਂ। ਦੇਵੀਂ ਰੋਟੀਆਂ ਲਿਆ ਤਿੰਨ ਖਾਵਣੇ ਨੂੰ ਤੇ ਖੜਾਵਾਂ ਵੀ ਪੁਠੀਆਂ ਆਣ ਰੱਖੀਂ। ਜਿਵੇਂ ਕਿਹਾ ਰਾਜੇ ਤਿਵੇਂ ਗੋਲੀ ਕੀਤਾ ਕੰਵਰ ਆਖਦਾ ਸਾਈਂ ਈਮਾਨ ਰਖੀਂ। ਕਿਸ਼ਨ ਸਿੰਘ ਫਿਰ ਲੂਨਾਂ ਨੂੰ ਆਨ ਮਿਲਿਆ ਕਹਿੰਦਾ ਕੰਨ ਵਿਚ ਏਹ ਬਿਆਨ ਰੱਖੀਂ ॥੬॥

ਦਿਤਾ ਦੇਸ ਨਿਕਾਲੜਾ ਬਾਪ ਮੈਨੂੰ ਤੂੰ ਵੀ ਆਗਿਆ ਦੇ ਤਿਆਰ ਹਾਂ ਮੈਂ। ਲੂਨਾਂ ਆਖਿਆ ਇਹ ਕੀ ਕਹਿਰ ਹੋਇਆ ਏਸ ਦੁਖ ਕੋਲੋਂ ਬੜੀ ਜ਼ਾਰ ਹਾਂ ਮੈਂ। ਕਿਹਾ ਪੂਰਨ ਦਾ ਅੱਜ ਦਰੁਸਤ ਹੋਇਆ ਏਸ ਸਜ਼ਾ ਦੀ ਹੀ ਸਜ਼ਾਵਾਰ ਹਾਂ ਮੈਂ। ਕਿਸ਼ਨ ਸਿੰਘ ਕੀਕਰਾਂ ਤਕਦੀਰ ਅਗੇ ਸਚੇ ਰੱਬ ਦੀ ਸ਼ੁਕਰ ਗੁਜ਼ਾਰ ਹਾਂ ਮੈਂ ॥੭॥

ਵਰ ਪੂਰਨ ਦੇ ਨਾਲ ਤੂੰ ਹੋਈਉਂ ਪੈਦਾ ਪੰਧ ਕਰਨਾ ਨਾਲ ਸੰਭਾਲ ਬੇਟਾ। ਬਾਰਾਂ ਬਰਸ ਪਿਛੋਂ ਘਰੋਂ ਨਿਕਲਿਆ ਈ ਫੇਰ ਆਵਸੀ ਸੁਖਦੇ ਨਾਲ ਬੇਟਾ ਫੇਰ ਕਰੇਗਾ ਰਾਜ ਸਮਾਜ ਜਾ ਕੇ ਬਾਰਾਂ ਬਰਸ ਪਹਿਲੇ ਦੁਖ ਝਾਲ ਬੇਟਾ। ਕਿਸ਼ਨ ਸਿੰਘ ਹੋਣੀ ਠੀਕ ਹੋਏ ਰਹਿਸੀ ਏਸ ਗਲ ਦਾ ਰੱਖ ਖਿਆਲ ਬੇਟਾ ॥੮॥

ਚਾਰ ਲਾਲ ਦਿਤੇ ਹੋਰ ਸਵਰਣ ਚਾਂਦੀ। ਕਹਿੰਦੀ ਖੈਰ ਹੁਣ ਜਾਹ ਸਿਧਾਰ ਬੇਟਾ। ਰਿਹੋਂ ਜੀਂਵਦਾ ਆਏ ਫਿਰ ਮਿਲੀਂ ਮੈਨੂੰ ਹੁਣ ਚੱਲਿਓ ਮੋਈ ਨੂੰ ਮਾਰ ਬੇਟਾ। ਖਰਚ ਬੰਨ੍ਹ ਪਲੇ ਵਕਤ ਕਟਣੇ ਨੂੰ ਅਤੇ ਹੋ ਜਾ ਤੁਰਤ ਸਵਾਰ ਬੇਟਾ। ਕਿਸ਼ਨ ਸਿੰਘ ਕੀ ਕਹਾਂ ਤੂੰ ਆਪ ਸਿਆਣਾ ਰਹੀਂ ਵਿਚ ਪ੍ਰਦੇਸ ਹੁਸ਼ਿਆਰ ਬੇਟਾ ।੯।

ਕੰਵਰ ਚੱਲਿਆ ਛੱਡ ਕੇ ਸ਼ਹਿਰ ਆਪਣਾ ਕਈਆਂ ਜੰਗਲਾਂ ਨੂੰ ਗਿਆ ਚੀਰ ਲੋਕੋ। ਸ਼ੇਰ ਚਿਤਰੇ ਕਈ ਦਰਿੰਦੇ ਆਏ ਲੰਘ ਜਾਂਵਦਾ ਜੰਡ ਕਰੀਰ ਲੋਕੋ। ਅਗੇ ਬਾਹਿਰ ਕਦੇ ਨ ਨਿਕਲਿਆ ਸੀ ਨਾਜ਼ੁਕ ਬਦਨ ਤੇ ਨਰਮ ਸਰੀਰ ਲੋਕੋ। ਕਿਸ਼ਨ ਸਿੰਘ ਮੁਸੀਬਤਾਂ ਪੇਸ਼ ਆਈਆਂ ਨੈਣੀਂ ਰੋਂਦਿਆ ਜਾਵਦਾ ਨੀਰ ਲੋਕੋ ॥੧੦॥

ਏਕ ਗਾਓਂ ਮੇਂ ਜਾਏ ਆਰਾਮ ਕੀਤਾ ਦੇਸ਼ ਆਪਣੇ ਤੋਂ ਗਿਆ ਦੂਰ ਬੇਲੀ। ਘੋੜਾ ਥਕ ਰਿਹਾ ਆਪ ਅੱਕ ਰਿਹਾ ਹੋਇਆ ਚਲਦਾ ਚਲਦਾ ਚੂਰ ਬੇਲੀ। ਓਥੇ ਰਾਜ ਰਾਜੇ ਸਿਰਕੱਪ ਦਾ ਸੀ ਕੀਤਾ ਹਾਲ ਮਲੂਮ ਜ਼ਰੂਰ ਬੇਲੀ। ਕਿਸ਼ਨ ਸਿੰਘ ਜੋ ਗਿਆ ਨ ਫੇਰ ਆਇਆ ਤੂੰ ਬੀ ਜਾਹ-ਸੈਂ ਮੌਤ