(13)
ਹੋਇਆ ॥੬੧॥
ਓਧਰ ਆਇਆ ਰਸਾਲੂ ਦਰਿਆ ਕੰਢੇ ਏਧਰ ਹੰਡੀ ਵੀ ਲੰਘਕੇ ਪਾਰ ਗਿਆ। ਤੋਤੇ ਆਖਿਆ ਰਾਜਿਆ ਦੇਖ ਭਾਈ ਤੇਰੀ ਇਸਤ੍ਰੀ ਦਾ ਇਹੋ ਯਾਰ ਗਿਆ। ਕਿਹਾ ਰਾਜੇ ਰਸਾਲੂ ਨੇ ਆਓ ਏਧਰ ਆਖਾ ਕਿਉਂ ਮੇਰੇ ਘਰ ਬਾਰ ਗਿਆ। ਕਿਸ਼ਨ ਸਿੰਘ ਪਰਨਾਰ ਸਿਉਂ ਪਿਆਰ ਕਰਕੇ ਜਾਨ ਮਾਲ ਸਾਰਾ ਦੇਖੋ ਹਾਰ ਗਿਆ ॥੬੨॥
ਹੋਡੀ ਹੱਸਕੇ ਆਖਿਆ ਵਾਹ ਭਾਈ ਲੈ ਮੈਂ ਚਲਿਆ ਹਾਂ ਖਬਰਦਾਰ ਆ ਜਾ। ਤੇਰੇ ਜਿਹਾਂ ਤੋਂ ਮਾਰ ਨਾ ਖਾਵਸਾਂ ਮੈਂ ਭਾਵੇਂ ਪਕੜਕੇ ਢਾਲ ਤਲਵਾਰ ਆਜਾ। ਭਾਵੇਂ ਹੋ ਪਿਆਦਾ ਹੱਥ ਦੇਖ ਮੇਰੇ ਭਾਵੇਂ ਪੀੜ ਘੋੜਾ ਅਸਵਾਰ ਆਜਾ। ਕਿਸ਼ਨ ਸਿੰਘ ਲੜਨੋਂ ਨਹੀਂ ਮੂਲ ਡਰਨਾ ਲੜਨਾ ਹੋਵੇ ਤਾਂ ਬੰਨ੍ਹ ਹਥਿਆਰ ਆਜਾ ।੬੩।
ਚੋਰ ਯਾਰ ਗਰੀਬ ਦਾ ਮਾਰਨਾ ਕੀ ਜਿਹੜੇ ਝਿੜਕ ਦਿਤੇ ਮਰ ਜਾਂਵਦੇ ਨੀ। ਜਿਹੜੇ ਚੋਰੀਆਂ ਯਾਰੀਆਂ ਕਰਨ ਵਾਲੇ ਸੋਈ ਜਾਨ ਆਪਣੀ ਨੂੰ ਗਵਾਂਵਦੇ ਨੀ। ਲਿਖੇ ਲੇਖ ਨਾਹੀਂ ਕੋਈ ਮੇਟ ਸਕੇ, ਲਿਖਿਆ ਅਪਣੇ ਕਰਮ ਦਾ ਪਾਂਵਦੇ ਨੀ। ਕਿਸ਼ਨ ਸਿੰਘ ਮੰਦੀ ਕੰਮੀ ਹੋਏ ਮੰਦਾ ਹੁਣ ਸਭ ਦਾ ਨਾਮ ਸੁਣਾਂਵਦੇ ਨੀ ॥੬੪॥
ਪਕੜ ਢਾਲ ਤਲਵਾਰ ਆ ਲੜਣ ਲਗੇ ਘੋੜੇ ਛੇੜ ਦੋਵੇਂ ਸੂਰਬੀਰ ਲੋਕੋ। ਕੀਤਾ ਰਾਜੇ ਰਸਾਲੂ ਨੇ ਝਪਟ ਐਸਾ ਦਿਤਾ ਸੀਸ ਹੋਡੀ ਸੰਦਾ ਚੀਰ ਲੋਕੋ। ਢਾਲ ਰੱਖ ਅੱਗੇ ਤਲਵਾਰ ਮਾਰੀ ਟੁਕੜੇ ਚਾਰ ਹੋਗਿਆ ਸਰੀਰ ਲੋਕੋ। ਕਿਸ਼ਨ ਸਿੰਘ ਜਿਉਂ ਸ਼ੇਰ ਨੂੰ ਸ਼ੇਰ ਮਾਰੇ ਤਿਵੇਂ ਮਾਰਿਆ ਮੀਰ ਨੂੰ ਮੀਰ ਲੋਕੋ ॥੬੫॥
ਮਾਰ ਹੋਡੀ ਨੂੰ ਭੁੰਨ ਕਬਾਬ ਕੀਤਾ ਰਾਜਾ ਬੰਨ੍ਹ ਪੱਲੇ ਅਸਵਾਰ ਹੋਇਆ। ਸੁੰਦਰ ਤੋਤੇ ਨੂੰ ਲਿਆ ਸੂ ਹਥ ਉਤੇ ਘਰ ਆਪਣੇ ਆ ਨਦਕਾਰ ਹੋਇਆ। ਘੋੜੇ ਛੋੜ ਗਿਆ ਪਾਸ ਕੋਕਲਾਂ ਦੇ ਗੱਲ ਪੁਛ ਸਭੇ ਖਬਰਦਾਰ ਹੋਇਆ। ਕਿਸ਼ਨ ਸਿੰਘ ਕਬਾਬ ਨਿਕਾਲ ਦਿਤਾ ਰਾਣੀ ਖਾਏ ਕਹਿੰਦੀ ਮਜੇਦਾਰ ਹੋਇਆ ॥੬੬॥
ਤੋਤੇ ਕਿਹਾ ਕਬਾਬ ਇਹ ਮਜ਼ੇ ਵਾਲੇ ਮਜ਼ੇਦਾਰ ਕਿਉਂ ਨ ਹੋਵਣ ਰਾਨੀਏ ਨੀ। ਮੈਨਾ ਮਾਰ ਰੰਡਾ ਮੈਨੂੰ ਚਾਏ ਕੀਤਾ ਤੇਰਾ ਯਾਰ ਮੋਇਆ ਭਈਆ ਖਾਣੀਏਂ ਨੀਂ। ਖਾਂਵੰਦ ਹੁੰਦਿਆਂ ਜਿਹੜੀਆਂ ਯਾਰ ਰੱਖਣ ਸੋ ਗੁਆਰ ਹੋਵਣ ਇਵੇਂ ਜਾਣੀਏਂ ਨੀ। ਕਿਸ਼ਨ ਸਿੰਘ ਹਰਾਮ ਨੂੰ ਛੱਡ ਦਿਲੋਂ ਨਾਲ ਪੀਆ ਆਪਣੇ ਮੌਜਾਂ ਮਾਣੀਏਂ ਨੀ ॥੬੭॥