ਪੰਨਾ:ਰਾਜਾ ਧਿਆਨ ਸਿੰਘ.pdf/93

ਇਹ ਸਫ਼ਾ ਪ੍ਰਮਾਣਿਤ ਹੈ

ਹੀ ਇਸ ਮਰਜ ਦਾ ਇਲਾਜ ਦੱਸਦੇ ਪਰ ਜਦ ਤੁਸੀਂ ਮੇਰੇ ਪਰ ਹੀ ਛਡਦੇ ਹੋ ਤਾਂ ਮੇਰੀ ਜਾਚੇ ਤਾਂ ਇਸ ਦਾ ਇਲਾਜ ਇਕੋ ਹੀ ਹੈ ਕਿ ਚੇਤ ਸਿੰਘ ਨੂੰ ਰਸਤੇ ਵਿਚੋਂ ਹਟਾ ਦਿਤਾ ਜਾਵੇ ਅਤੇ ਮਹਾਰਾਜਾ ਸਾਹਿਬ ਨੂੰ ਹਾਲਾਂ ਕੁਝ ਸਮੇਂ ਲਈ ਸਭ ਤੋਂ ਵੱਖ ਰਖਿਆ ਜਾਵੇ।

ਰਾਜਾ ਧਿਆਨ ਸਿੰਘ ਇਹ ਸਭ ਕੁਝ ਕਹਿਣ ਨੂੰ ਤਾਂ ਕਹਿ ਗਿਆ ਪਰ ਡਰਦਾ ਡਰਦਾ। ਉਸ ਦਾ ਡਰ ਹੈ ਭੀ ਸੱਚਾ ਸੀ ਕਿਉਂਕਿ ਸੰਧਾਵਾਲੀਏ ਸ੍ਰਦਾਰ ਤੇ ਮਹਾਰਾਣੀ ਚੰਦ ਕੌਰ ਉਸ ਨੂੰ ਮਹਾਰਾਜ ਦੀ ਕੈਦ ਅਤੇ ਸ: ਚਤ ਸਿੰਘ ਦੇ ਕਤਲ ਦੀ ਆਗਿਆ ਦੇਣ ਲਈ ਤਿਆਰ ਨਹੀਂ ਸਨ। ਇਸ ਲਈ ਜਦ ਰਾਜਾ ਧਿਆਨ ਸਿੰਘ ਨੇ ਇਹ ਇਰਾਦਾ ਪ੍ਰਗਟ ਕੀਤਾ ਤਾਂ ਸ: ਅਜੀਤ ਸਿੰਘ ਸੰਧਾਵਾਲੀਆ ਆਪੇ ਤੋਂ ਬਾਹਰ ਹੋ ਗਿਆ। ਉਸ ਨੇ ਕਿਹਾ- ‘‘ਭਾਈਆ ਜੀ! ਭਾਵੇਂ ਹਾਲਾਤ ਕੁਝ ਵੀ ਕਿਉਂ ਨਾ ਹੋਣ ਅਸੀਂ ਚੇਤ ਸਿੰਘ ਦੇ ਕਤਲ ਤੇ ਮਹਾਰਾਜ ਨੂੰ ਕੈਦ ਕਰਨ ਦੀ ਆਗਿਆ ਨਹੀਂ ਦੇ ਸਕਦੇ।"

ਮਹਾਰਾਣੀ ਚੰਦ ਕੌਰ ਵੀ ਭਰਾ ਦੇ ਕਤਲ ਦੇ ਨਾਮ ਤੋਂ ਇਕ ਵਾਰ ਕੰਬ ਉਠੀ ਤੇ ਕੰਵਰ ਸਾਹਿਬ ਨੇ ਭੀ ਖੂਨ ਖਰਾਬੇ ਦੀ ਵਿਰੋਧਤਾ ਕੀਤੀ।

ਹੁਣ ਧਿਆਨ ਸਿੰਘ ਨੂੰ ਆਪਣੀ ਸਾਰੀ ਕੀਤੀ ਕਰਾਈ ਪਰ ਸਵਾਹ ਪੈਂਦੀ ਦਿਸੀ ਪਰ ਉਹ ਇਕ ਹੁਸ਼ਿਆਰ ਸ਼ਿਕਾਰੀ ਸੀ। ਜਾਲ ਵਿਚ ਆਇਆ ਸ਼ਿਕਾਰ ਕਿਸ ਤਰ੍ਹਾਂ ਨਿਕਲਣ ਦਿੰਦਾ। ਉਸ ਨੇ ਕਹਿਣਾ ਸ਼ੁਰੂ ਕੀਤਾ-‘‘ਭਰਾਵੇ! ਤੁਸਾਂ ਮੇਰੀ ਗਲ ਨੂੰ ਗਹੁ ਨਾਲ ਵਿਚਾਰਨ ਦਾ ਯਤਨ ਨਹੀਂ ਕੀਤਾ। ਸੰਸਾਰ

-੮੯-