ਇਹ ਸਫ਼ਾ ਪ੍ਰਮਾਣਿਤ ਹੈ
ਭਰਾਵਾਂ ਮਹਾਰਾਜਾ ਖੜਕ ਸਿੰਘ ਤੇ ਕੰਵਰ ਸ਼ੇਰ ਸਿੰਘ ਦੀ ਸੁਲਾਹ ਕਰਾ ਦਿਤੀ ਹੈ। ਸ਼ੇਰ ਸਿੰਘ ਨੂੰ ਗੁਜ਼ਾਰੇ ਲਈ ਕੁਝ ਹੋਰ ਜਾਗੀਰ ਦਿਵਾ ਦਿਤੀ ਗਈ ਹੈ ਤੇ ਉਹ ਬਟਾਲੇ ਨੂੰ ਵਾਪਸ ਜਾ ਰਿਹਾ ਹੈ ਪਰ ਰਾਜ-ਪ੍ਰਾਪਤੀ ਦੀ ਅੱਗ ਹਾਲਾਂ ਤਕ ਉਸ ਦਾ ਹਿਰਦੇ ਵਿਚੋਂ ਨਹੀਂ ਬੁਝੀ
‘‘ਹੁਣ ਕੀ ਕੀਤਾ ਜਾਵੇ ਰਾਜਾ ਜੀ?’’ ਕੰਵਰ ਸ਼ੇਰ ਸਿੰਘ ਨੇ ਪੁਛਿਆ।
‘‘ਕੰਵਰ ਜੀ! ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦਸ ਦਿਤਾ ਸੀ ਕਿ ਹਾਲਾਂ ਸਮਾਂ ਨਹੀਂ ਆਇਆ।’’
‘‘ਆਖਰ ਸਮਾਂ ਕਦੇ ਆਵੇਗਾ ਭੀ?’’
‘‘ਆਵੇਗਾ ਕੰਵਰ ਜੀ! ਯਕੀਨ ਰਖੋ ਤੁਹਾਡਾ ਇਹ ਸੇਵਕ ਜ਼ਰੂਰ ਉਹ ਸਮਾਂ ਲਿਆਵੇਗਾ।’’
‘‘ਕਦ ਤਕ?’’
‘‘ਪ੍ਰਮਾਤਮਾਂ ਹੀ ਜਾਣਦਾ ਏ ਕਿ ਮੈਂ ਤੁਹਾਡੀ ਨਿਮਕ ਹਲਾਲੀ ਦਾ ਸਬੂਤ ਕਦ ਦੇ ਸਕਾਂਗਾ।’’
‘‘ਹਛਾ ਯਤਨ ਕਰਦੇ ਰਹੇ। ਜਿਸ ਚੀਜ਼ ਦੀ ਲੋੜ ਹੋਵੇ ਮੰਗਵਾ ਲੈਣੀ।’’ ਸ਼ੇਰ ਸਿੰਘ ਨੇ ਕਿਹਾ।
‘‘ਕਿਸੇ ਖਾਸ ਚੀਜ਼ ਦੀ ਲੋੜ ਨਹੀਂ ਪਰ ਤੁਸੀਂ ਜਾਣਦੇ ਹੀ ਹੋ ਕਿ ਸਾਰੇ ਕੰਮ ਰੁਪੈ ਨਾਲ ਹੀ ਹੁੰਦੇ ਹਨ।’’
-੭੪-