ਪੰਨਾ:ਰਾਜਾ ਧਿਆਨ ਸਿੰਘ.pdf/56

ਇਹ ਸਫ਼ਾ ਪ੍ਰਮਾਣਿਤ ਹੈ

ਸੁਣ। ਸਮਾਂ ਬਹੁਤ ਥੋੜਾ ਏ।’’ ਇਹ ਕਹਿਣ ਦੇ ਨਾਲ ਹੀ ਮਹਾਰਾਜ ਨੂੰ ਡੋਬ ਜਿਹਾ ਪੈਣ ਲਗਾ। ਹਕੀਮ ਨੂਰਦੀਨ ਛੇਤੀ ਛੇਤੀ ਦਵਾਈ ਦਾ ਚਿਮਚਾ ਲੈ ਕੇ ਅਗੇ ਵਧਿਆ ਪਰ ਮਹਾਰਾਜ ਤਦ ਤਕ ਸੰਭਲ ਚੁਕੇ ਸਨ। ਉਨ੍ਹਾਂ ਇਹ ਕਹਿ ਕੇ ਦਵਾਈ ਖਾਣ ਤੋਂ ਨਾਂਹ ਕਰ ਦਿਤੀ ਕਿ ਹੁਣ ਇਨ੍ਹਾਂ ਦੀ ਲੋੜ ਨਹੀਂ ਰਹੀ। ਉਨ੍ਹਾਂ ਨੇ ਧਿਆਨ ਸਿੰਘ ਨੂੰ ਸੰਬੋਧਨ ਕਰਕੇ ਫੇਰ ਕਹਿਣਾ ਸ਼ੁਰੂ ਕੀਤਾ:-

‘‘ਧਿਆਨ ਸਿੰਘਾ! ਮੈਂ ਮਹਾਰਾਜਾ ਖੜਕ ਸਿੰਘ ਦਾ ਹੱਥ ਤੇਰੇ ਹੱਥ ਵਿਚ ਕਿਸ ਲਈ ਦਿਤਾ ਏ, ਸਮਝਿਆ ਕੁਝ?’’

ਧਿਆਨ ਸਿੰਘ ਜ਼ਾਰੋ ਜ਼ਾਰ ਰੋ ਰਿਹਾ ਸੀ, ਮਹਾਰਾਜ ਨੇ ਕਿਹਾ- ‘‘ਪਿਛੇ ਜੋ ਬੀਤ ਗਈ ਬੀਤ ਗਈ, ਭੁਲ ਜਾਓ ਉਸਨੂੰ। ਹੁਣ ਸਿਖ ਰਾਜ, ਖੜਕ ਸਿੰਘ ਤੇ ਸਾਡੇ ਪ੍ਰਵਾਰ ਦੀ ਇਜ਼ਤ ਤੇਰੇ ਹੱਥ ਵਿਚ ਹੈ, ਏਸੇ ਲਈ ਮੈਂ ਖੜਕ ਸਿੰਘ ਦੀ ਬਾਂਹ ਤੈਨੂੰ ਫੜਾ ਰਿਹਾ ਹਾ। ਸਹੁੰ ਖਾ ਕਿ ਹਮੇਸ਼ਾਂ ਲਈ ਇਸ ਦਾ ਵਫ਼ਾਦਾਰ ਰਹੇਗਾ ਤੇ ਦਿਲ ਵਿਚੋਂ ਸਾਰੀਆਂ ਕਦੂਰਤਾਂ ਕਢ ਦੇਵੇਗਾ।’’

‘‘ਮੇਰੇ ਮਾਲਕ ਮੇਰੇ ਦਿਲ ਵਿਚ ਕੋਈ ਕਦੂਰਤ ਨਹੀਂ ਤੇ ਮੈਂ ਇਤਨਾ ਨਿਮਕ ਹਰਾਮ ਨਹੀਂ ਕਿ ਨਵੇਂ ਮਹਾਰਾਜ ਦਾ ਵਫਾਦਾਰ ਨਾ ਰਹਾਂ।" ਧਿਆਨ ਸਿੰਘ ਨੇ ਕਿਹਾ।

‘‘ਭਾਈ ਦਿਲਾਂ ਦੀਆਂ ਗੱਲਾਂ ਤਾਂ ਅਕਾਲ ਪੁਰਖ ਹੀ ਜਾਣਦਾ ਏ। ਸਾਡੀ ਤਸੱਲੀ ਲਈ ਸਹੁੰ ਖਾ।’’

ਗੀਤਾ ਹੱਥ ਵਿਚ ਲੈ ਕੇ ਧਿਆਨ ਸਿੰਘ ਨੇ ਕਹਿਣਾ ਸ਼ੁਰੂ ਕੀਤਾ- ‘‘ਮੈਂ ਆਪਣੇ ਇਸ਼ਟ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਆਪਣੇ ਮਾਲਕ ਦਾ ਨਿਮਕ ਪੂਰੀ ਤਰ੍ਹਾਂ ਹਲਾਲ ਕਰਾਂਗਾ

-੫੨-