ਪੰਨਾ:ਰਾਜਾ ਧਿਆਨ ਸਿੰਘ.pdf/29

ਇਹ ਸਫ਼ਾ ਪ੍ਰਮਾਣਿਤ ਹੈ

ਜਾਣ ਦਾ ਕੋਈ ਪਤਾ ਨਹੀਂ ਹੁੰਦਾ ਹੁਣ ਜਦ ਸ਼ੇਰੇ ਪੰਜਾਬ ਤੋਂ ਇਸ ਤਰ੍ਹਾਂ ਝਿੜਕਾਂ ਤੇ ਮਾਰ ਪਈ ਤਦ ਕਿਤੇ ਜਾ ਕੇ ਉਸ ਨੂੰ ਇਸ ਗੱਲ ਦਾ ਅਨੁਭਵ ਹੋਇਆ। ਹੁਣ ਜਾ ਕੇ ਉਸ ਨੂੰ ਪਤਾ ਲਗਾ ਕਿ ਪਾਤਸ਼ਾਹ ਦੇ ਸਾਹਮਣੇ ਉਸ ਦੀ ਕੋਈ ਪੇਸ਼ ਨਹੀਂ ਜਾ ਸਕਦੀ। ਉਸ ਨੂੰ ਇਹ ਭੀ ਖਤਰਾ ਭਾਸਣ ਲਗਾ। ਕਿ ਜੇ ਸ਼ੇਰੇ ਪੰਜਾਬ ਦਾ ਗੁਸਾ ਥੋੜਾ ਜਿਹਾ ਹੋਰ ਤੇਜ਼ ਹੋ ਗਿਆ। ਤਦ ਉਸਦੀ ਤੇ ਉਸ ਦੇ ਪਰਵਾਰ ਦੀ ਖ਼ੈਰ ਨਹੀਂ ਅਤੇ ਸਭ ਕੁਝ ਕੀਤਾ ਕਰਾਇਆ ਖੂਹ ਵਿਚ ਪੈ ਜਾਵੇਗਾ, ਇਸ ਲਈ ਉਸ ਨੇ ਆਪਣਾ ਤੇ ਆਪਣੇ ਪ੍ਰਵਾਰ ਭਲਾ ਵਧੇਰੇ ਵਫਾਦਾਰੀ ਪਰਗਟ ਕਰਨ ਵਿਚ ਹੀ ਸਮਝਿਆ। ਜਿਹਾ ਕਿ ਪਿਛਲੇ ਕਾਂਡ ਵਿਚ ਦੱਸਿਆ ਜਾ ਚਕਿਆ ਹੈ, ਸ਼ੇਰੇ ਪੰਜਾਬ ਤੋਂ ਝਾੜ ਖਾਣ ਪਿਛੋਂ ਰਾਜਾ ਧਿਆਨ ਸਿੰਘ, ਆਪਣੇ ਭਰਾ ਮੀਆਂ ਸੁਚੇਤ ਸਿੰਘ ਤੇ ਹੋਰ ਸਿਖ ਸਰਦਾਰਾਂ ਸਮੇਤ ਫੌਜ ਲੈ ਕੇ ਜਮਰੋਦ ਨੂੰ ਚਲ ਪਿਆ।

ਇਹ ਸਿਖ ਫੌਜ ਰਾਜਾ ਧਿਆਨ ਸਿੰਘ ਦੀ ਕਮਾਨ ਹੇਠ ਬੜੀ ਤੇਜ਼ੀ ਨਾਲ ਜਮਰੋਦ ਵਲ ਵਧ ਰਹੀ ਸੀ, ਜਦ ਕਿ ਹਜ਼ਾਰਾ ਦੇ ਮਕਾਮ ਪਰ ਫਤਹ ਖਾਂ ਅਫਗਾਨ ਨੇ ਮੁਸਲਮਾਨਾਂ ਨੂੰ ਦੀਨੀ ਯੁਧ ਦਾ ਚਕਮਾਂ ਦੇ ਕੇ ਇਕ ਤਕੜੀ ਧਾੜ ਇਕੱਠੀ ਕਰ ਲਈ ਤੇ ਖਾਲਸਾ ਫੌਜ ਦਾ ਰਸਤਾ ਰੋਕ ਲਿਆ ਪਰ ਕਿਥੇ ਰਾਜਾ ਭੋਜ ਤੇ ਕਿਥੇ ਗੰਗਾ ਤੇਲੀ, ਉਸ ਨੇ ਮੁਕਾਬਲਾ ਕੀ ਕਰਨਾ ਸੀ, ਖਾਲਸਾ ਫੌਜ ਦੀ ਮਾਰ ਅਗੇ ਉਹ ਕੁਝ ਘੰਟੇ ਵੀ ਨਾ ਠਹਿਰ ਸਕਿਆ ਤੇ ਫਤਹ ਦਾ ਡੰਕਾ ਵਜਾਉਂਦੀ ਹੋਈ ਸਿਖ ਫੌਜ ਅਗੇ ਵਧੀ। ਧਿਆਨ ਸਿੰਘ ਇਸ ਮੁਹਿੰਮ ਵਿਚ ਬੜੀ ਸਰਗਰਮੀ ਨਾਲ ਕੰਮ ਕਰ ਰਿਹਾ ਸੀ। ਲਸ਼ਕਰ ਵਿਚ ਫਿਰਕੇ

-੨੫-