ਪੰਨਾ:ਰਾਜਾ ਧਿਆਨ ਸਿੰਘ.pdf/161

ਇਹ ਸਫ਼ਾ ਪ੍ਰਮਾਣਿਤ ਹੈ

ਮਿਲੀ ਏ............ ਤੇ ਇਹ ਹੈ ਆਗਿਆ ਪਾਲਣ ਦਾ ਇਨਾਮ ਧਿਆਨ ਸਿੰਘ ਇਸ ਤਰ੍ਹਾਂ ਆਪਣੇ ਪਾਪਾਂ ਪਰ ਪੜਦੇ ਪਾਉਣ ਦਾ ਯਤਨ ਕਰ ਰਿਹਾ ਸੀ।

੧੮.

ਰਾਜਾ ਧਿਆਨ ਸਿੰਘ ਦੀਆਂ ਆਪ ਹੁਦਰੀਆਂ ਦਿਨੋ। ਦਿਨ ਵਧ ਰਹੀਆਂ ਹਨ । ਮਹਾਰਾਣੀ ਚੰਦ ਕੌਰ ਦੇ ਕਤਲ ਨੇ ਰਾਜਾ ਧਿਆਨ ਸਿੰਘ ਦੀ ਬਦਨੀਤੀ ਮਹਾਰਾਜਾ ਸ਼ੇਰ ਸਿੰਘ, ਪਰ ਭਲੀ ਪੁਕਾਰ ਪ੍ਰਗਟ ਕਰ ਦਿੱਤੀ ਹੈ । ਇਸ ਪਰ ਮਹਾਰਾਜੇ ਨੇ ਉਸ ਨੂੰ ਤਕੜੀ ਝਾੜ ਭੀ ਪਾਈ ਹੈ । ਜਿਸ ਦਾ ਨਤੀਜਾ ਧਿਆਨ ਸਿੰਘ ਮਹਾਰਾਜਾ ਸ਼ੇਰ ਸਿੰਘ ਦਾ ਭੀ ਦੁਸ਼ਮਨ ਬਣ ਗਿਆ ਹੈ ।
ਦੂਜੇ ਪਾਸੇ ਮਹਾਰਾਜਾ ਸ਼ੇਰ ਸਿੰਘ ਦੇ ਦਿਲ ਵਿਚ ਭੀ ਮਹਾਰਾਜਾ ਖੜਕ ਸਿੰਘ, ਮਹਾਰਾਜਾ ਨੌਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਵਾਂਗ ਇਹ ਗੱਲ ਬੈਠ ਗਈ ਏ ਕਿ ਜਦ ਤਕ ਡੋਗਰਾ ਗਰਦੀ ਖਤਮ ਨਹੀਂ ਹੁੰਦੀ, ਸਿਖ ਰਾਜ ਦੀ ਖੈਰ ਨਹੀਂ । ਇਸ ਸਮੇਂ ਇਕ ਪਾਸੇ ਮਹਾਰਾਜਾ ਸ਼ੇਰ ਸਿੰਘ ਧਿਆਨ ਸਿੰਘ ਨੂੰ ਟਿਕਾਣੇ ਲਾਉਣ ਦੇ ਫਿਕਰ ਵਿਚ ਹੈ ਤੇ ਦੂਜੇ ਪਾਸੇ ਰਾਜਾ ਧਿਆਨ ਸਿੰਘ ਮਹਾਰਾਜਾ ਸ਼ੇਰ ਸਿੰਘ ਨੂੰ ਦੂਜੀ ਦੁਨੀਆਂ ਵਿਚ ਪੁਚਾ ਕੇ ਕਿਸੇ ਹੋਰ ਨੂੰ ਤਖਤ ਪਰ ਬਿਠਾਉਣ ਦੀਆਂ ਤਜਵੀਜ਼ਾਂ ਸੋਚ ਰਿਹਾ ਹੈ ।

-੧੫੯-