ਪੰਨਾ:ਰਾਜਾ ਧਿਆਨ ਸਿੰਘ.pdf/139

ਇਹ ਸਫ਼ਾ ਪ੍ਰਮਾਣਿਤ ਹੈ

ਇਸ ਤਰ੍ਹਾਂ ਉਸ ਨੇ ਵੱਖ ਹੋਣ ਲਈ ਬਥੇਰੇ ਬਹਾਨੇ ਕੀਤੇ ਪਰ ਸਫਲਤਾ ਨਹੀਂ ਹੋਈ। ਆਖਰ ਜਦ ਉਹ ਡਉੜੀ ਦੇ ਬਿਲਕੁਲ ਨੜੇ ਪੁਜ ਗਏ ਤਾਂ ਮੀਆਂ ਊਧਮ ਸਿੰਘ ਨੇ ਮਹਾਰਾਜੇ ਤੋਂ ਹੱਥ ਛੁਡਾਉਂਦੇ ਹੋਏ ਕਿਹਾ- ‘‘ਮੈਨੂੰ! ਪਸ਼ਾਬ ਤਾਂ ਕਰ ਲੈਣ ਦਿਓ।’’

‘‘ਛਡ ਯਾਰ’’ ਇਹ ਕਹਿ ਕੇ ਗਭਰੂ ਮਹਾਰਾਜੇ ਨੇ ਹੱਥ ਵਿਚ ਹੱਥ ਪਾ ਕੇ ਆਪਣੇ ਨਾਲ ਤੋਰ ਲਿਆ।

ਦੋਵੇਂ ਜਣੇ ਡਿਉਢੀ ਹੇਠਾਂ ਪੁਜ ਚੁਕੇ ਸਨ।

ਠੀਕ ਉਸ ਸਮੇਂ ਹਜ਼ੂਰੀ ਬਾਰਾਂ ਦਰੀ ਤੋਂ ਰਾਜਾ ਹੀਰਾ ਸਿੰਘ ਦੇ ਹੱਥ ਦਾ ਰੁਮਾਲ ਜ਼ਰਾ ਉਚਾ ਹੋ ਕੇ ਹਿਲਿਆ। ਓਧਰ ਕਰਨਲ ਬਿਜੈ ਸਿੰਘ ਦੇ ਹੱਥ ਨੇ ਕੁਝ ਹਰਕਤ ਕੀਤੀ ਤੇ ਅਖ ਦੇ ਫੇਰ ਵਿਚ ਡਿਉਢੀ ਦੀ ਛਤ ਧੜੱਮ ਕਰਦੀ ਹੇਠਾਂ ਆ ਪਈ। ਹੁਣ ਪਤਾ ਲਗਾ ਕਿ ਡੇਉਢੀ ਨੂੰ ਉਡਾਉਣ ਲਈ ਪਹਿਲਾਂ ਹੀ ਬਾਰੂਦ ਨੱਪਿਆ ਜਾ ਚੁਕਿਆ ਸੀ।

ਇਸ ਧਮਾਕੇ ਦੇ ਨਾਲ ਹੀ ਧਿਆਨ ਸਿੰਘ ਭੀ ਉਥੇ ਸੀ ਤੇ ਉਸ ਤੋਂ ਥੋੜੇ ਜਿਹੇ ਫਾਸਲੇ ਪਰ ਯੂ. ਪੀ. ਦੇ ਕੁਝ ਸਿਪਾਹੀ ਪਾਲਕੀ ਰਖੀ ਖੜੇ ਸਨ।

ਮਲਬਾ ਹਟਾਇਆ ਗਿਆ। ਮੀਆਂ ਊਧਮ ਸਿੰਘ ਮਰਿਆ ਪਿਆ ਸੀ ਪਰ ਮਹਾਰਾਜਾ ਨੌਨਿਹਾਲ ਸਿੰਘ ਨੂੰ ਕੋਈ ਵਧੇਰੇ ਜ਼ਖਮ ਨਹੀਂ ਸਨ ਆਏ, ਕੰਨ ਦੇ ਉਪਰ ਮਾਮੂਲੀ ਜਿਹਾ ਨਾਮ ਮਾਤਰ ਜ਼ਖਮ ਸੀ। ਅਖ ਦੇ ਫੇਰ ਵਿਚ ਧਿਆਨ ਸਿੰਘ ਮਹਾਰਾਜਾ ਨੌਨਿਹਾਲ ਸਿੰਘ ਨੂੰ ਪਾਲਕੀ ਵਿਚ ਪਾ ਕੇ ਕਿਲੇ ਨੂੰ ਲੈ ਤੁਰਿਆ। ਸ: ਲਹਿਣਾ ਸਿੰਘ

-੧੩੭-