ਪੰਨਾ:ਰਾਜਾ ਧਿਆਨ ਸਿੰਘ.pdf/138

ਇਹ ਸਫ਼ਾ ਪ੍ਰਮਾਣਿਤ ਹੈ

ਕੰਵਰ ਨੌਨਿਹਾਲ ਸਿੰਘ ਰਾਜਾ ਗੁਲਾਬ ਸਿੰਘ ਦੇ ਪੁਤਰ ਮੀਆਂ ਊਧਮ ਸਿੰਘ ਨੂੰ ਨਾਲ ਲੈ ਕੇ ਮਹੱਲ ਨੂੰ ਰਵਾਠਾ ਹੋਇਆ।

ਹੁਣ ਅਗੇ ਚਲੋ, ਰਾਜ ਮਹੱਲ ਨੂੰ ਜਾਣ ਲਈ ਰਸਤੇ ਵਿਚ ਇਕ ਡਿਉਢੀ ਲੰਘ ਕੇ ਜਾਣਾ ਪੈਂਦਾ ਏ। ਉਸ ਦੇ ਨਾਲ ਹੀ ਥੋੜੀ ਦੂਰੀ ਪਰ ਹਜ਼ੂਰੀ ਬਾਰਾਂ ਦਰੀ ਹੈ। ਡਿਉਢੀ ਦੇ ਨਾਲ ਦੇ ਕੋਠੇ ਪਰ ਕਰਨਲ ਬਿਜੈ ਸਿੰਘ ਡੋਗਰਾ ਕੁਝ ਹੋਰ ਸਿਪਾਹੀਆਂ ਸਮੇਤ ਬੈਠਾ ਏ, ਉਨ੍ਹਾਂ ਦੇ ਪਾਸ ਰਾਜਗਿਰੀ ਦਾ ਕੁਝ ਸਾਮਾਨ ਭੀ ਪਿਆ ਏ, ਇਉਂ ਮਲੂਮ ਹੁੰਦਾ ਏ ਕਿ ਉਹ ਇੱਟਾਂ ਨੂੰ ਹੇਠਾਂ ਉਤੇ ਕਰਨ ਦੇ ਪਿੱਛੋਂ ਸਾਹ ਲੈ ਰਹੇ ਹਨ। ਸਾਹਮਣੇ ਹਜ਼ੂਰੀ ਬਾਰਾਂ ਦਰੀ ਦੇ ਉਪਰ ਰਾਜਾ ਧਿਆਨ ਦਾ ਪੁਤਰ ਰਾਜਾ ਹੀਰਾ ਸਿੰਘ ਟਹਿਲ ਰਿਹਾ ਏ। ਉਸ ਦੇ ਹੱਥ ਵਿਚ ਲਾਲ ਰੰਗ ਦਾ ਇਕ ਵੱਡਾ ਸਾਰਾ ਰੁਮਾਲ ਫੜਿਆ ਹੋਇਆ ਏ, ਉਹ ਬੜੀ ਬੇਸਬਰੀ ਨਾਲ ਕਦੇ ਡੇਊੜੀ ਵਲ ਤੇ ਕਦੇ ਹੇਠ ਬਾਜ਼ਾਰ ਵਲ ਵੇਖ ਰਿਹਾ ਏ, ਮਲੂਮ ਹੁੰਦਾ ਏ ਕਿ ਕਿਸੇ ਸ਼ਿਕਾਰ ਦੀ ਉਡੀਕ ਕੀਤੀ ਜਾ ਰਹੀ ਏ।

ਇਸ ਤੋਂ ਥੋੜਾ ਜਿਹਾ ਪਿਛੋਂ ਅਸੀਂ ਮਹਾਰਾਜਾ ਨੌਨਿਹਾਲ ਸਿੰਘ ਤੇ ਮੀਆਂ ਊਧਮ ਸਿੰਘ ਨੂੰ ਡਿਉਢੀ ਵਲ ਆਉਂਦਾ ਵੇਖਦੇ ਹਾਂ। ਮਹਾਰਾਜਾ ਨੌਨਿਹਾਲ ਸਿੰਘ ਗੰਭੀਰੇ ਰੂਪ ਵਿਚ ਆ ਰਹੇ ਹਨ ਪਰ ਮੀਆਂ ਊਧਮ ਸਿੰਘ ਦੇ ਚੇਹਰੇ ਪਰ ਡਾਢੀ ਪ੍ਰੇਸ਼ਾਨੀ ਏ। ਉਹ ਮਹਾਰਾਜਾ ਨੂੰ ਛਡ ਕੇ ਭਜ ਜਾਣਾਂ ਚਾਹੁੰਦਾ ਏ। ਉਸ ਨੇ ਕਿਹਾ-"ਮਹਾਰਾਜ ਜੇ ਤੁਸੀਂ ਚਲੋ ਤਾਂ ਮੈਂ ਮੁੜ ਕੇ ਚਿਖਾ ਪਾਸੋਂ ਹੋ ਆਵਾਂ।"

-੧੩੬-