ਪੰਨਾ:ਰਾਜਾ ਧਿਆਨ ਸਿੰਘ.pdf/133

ਇਹ ਸਫ਼ਾ ਪ੍ਰਮਾਣਿਤ ਹੈ

ਅੱਗ ਉਸ ਵਿਚ ਭਰੀ ਹੋਈ ਸੀ। ਇਸ ਸਮੇਂ ਉਹ ਇਤਨੇ ਗੁਸੇ ਵਿਚ ਸੀ ਕਿ ਰਾਜਾ ਧਿਆਨ ਸਿੰਘ ਨੂੰ ਉਸ ਦੇ ਸਾਹਮਣੇ ਅਖ ਉਚੀ ਕਰਨ ਦਾ ਹੌਸਲਾ ਨਹੀਂ ਪਿਆ, ਅਜ ਉਹ ਉਸ ਤਰ੍ਹਾਂ ਥਰ ਥਰ ਕੰਬ ਰਿਹਾ ਸੀ, ਜਿਸ ਤਰ੍ਹਾਂ ਸ਼ੇਰੇ ਪੰਜਾਬ ਦੇ ਸਾਹਮਣੇ ਕੰਬਿਆ ਕਰਦਾ ਸੀ। ਫਰਕ ਕੇਵਲ ਇਤਨਾ ਸੀ ਕਿ ਉਸ ਸਮੇਂ ਕਾਂਬੇ ਦੇ ਨਾਲ ਆਜਜ਼ੀ ਤੇ ਡਰ ਹੁੰਦਾ ਸੀ ਪਰ ਇਸ ਕਾਂਬੇ ਵਿਚ ਡਰ ਥੋੜਾ ਸੀ, ਆਜਜ਼ੀ ਉਕੀ ਹੀ ਨਹੀਂ ਸੀ ਤੇ ਉਸ ਦੀ ਥਾਂ ਗੁਸੇ ਨੇ ਆ ਮੱਲੀ ਸੀ। ਇਸ ਸਮੇਂ ਉਸਦਾ ਮੂੰਹ ਬਹੁਤ ਭਿਆਨਕ ਨਜ਼ਰ ਆ ਰਿਹਾ ਸੀ ਪਰ ਉਸ ਵਲ ਖਿਆਲ ਕਿਸ ਦਾ ਨਹੀਂ ਸੀ, ਸਾਰਿਆਂ ਦਾ ਧਿਆਨ ਮਹਾਰਾਜਾ ਖੜਕ ਸਿੰਘ ਵਲ ਲਗਿਆ ਹੋਇਆ ਸੀ, ਜੋ ਪਲੰਘ ਪਰ ਨਿਢਾਲ ਪਿਆ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਿਹਾ ਸੀ। ਧਿਆਨ ਸਿੰਘ ਇਸ ਸਮੇਂ ਮਿਟੀ ਦਾ ਬੁਤ ਬਣਿਆ ਬੈਠਾ ਸੀ।

ਅਚਾਨਕ ਮਹਾਰਾਜਾ ਖੜਕ ਸਿੰਘ ਦੀਆਂ ਅੱਖਾਂ ਇਕ ਵਾਰ ਫੇਰ ਚਮਕ ਉਠੀਆਂ, ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਬੁਝਣ ਤੋਂ ਪਹਿਲਾਂ ਦੀਵਾ ਵਧੇਰ ਜ਼ੋਰ ਨਾਲ ਬਲਦਾ ਏ। ਉਸ ਨੇ ਇਕ ਹੱਥ ਵਿਚ ਮਹਾਰਾਣੀ ਚੰਦ ਕੌਰ ਤੇ ਦੂਜੇ ਹੱਥ ਵਿਚ ਮਹਾਰਾਜਾ ਨੌਨਿਹਾਲ ਸਿੰਘ ਦਾ ਹੱਥ ਲੈ ਲਿਆ; ਜ਼ਬਾਨ ਨੇ ਬੋਲਣ ਦਾ ਯਤਨ ਕੀਤਾ ਪਰ ‘‘ਮੇਂ ਮੇਂ.........?" ਕਰਕੇ ਰਹਿ ਗਈ, ਅਗੇ ਨਹੀਂ ਚਲ ਸਕੀ। ਉਸਨੂੰ ਲਗਾ ਜੰਦਰਾ ਖੁਲ ਨਹੀਂ ਸਕਿਆ ਪਰ ਅਖਾਂ ਬਰਾਬਰ ਆਪਣਾ ਕੰਮ ਕਰ ਰਹੀਆਂ ਸਨ। ਮਾਨੋ ਆਪਣੀ ਦੁਖਤ-ਕਹਾਣੀ ਮਹਾਰਾਜਾ

-੧੩੧-