ਪੰਨਾ:ਰਾਜਾ ਧਿਆਨ ਸਿੰਘ.pdf/132

ਇਹ ਸਫ਼ਾ ਪ੍ਰਮਾਣਿਤ ਹੈ

ਇਸ ਵੇਲੇ ਮਹਾਰਾਣੀ ਚੰਦ ਕੌਰ ਗੁਸੇ ਤੇ ਗਮ ਨਾਲ ਥਰ ਥਰ ਕੰਬ ਰਹੀ ਸੀ। ਚਿਹਰਾ ਲਾਲ ਸੁਰਖ ਹੋ ਗਿਆ, ਮਾਨੋ ਸਰੀਰ ਦਾ ਸਾਰਾ ਖੂਨ ਚਿਹਰੇ ਵਿਚ ਆ ਇਕੱਠਾ ਹੋਇਆ ਏ ਤੇ ਗੁਸੇ ਦਾ ਰੂਪ ਧਾਰ ਕੇ ਉਸ ਦੇ ਸੁੰਦਰ ਨੈਣਾਂ ਵਿਚੋਂ ਦੀ ਵਹਿ ਜਾਣਾ ਚਾਹੁੰਦਾ ਏ, ਉਸ ਦੀਆਂ ਅਖਾਂ ਲਾਲ ਸੁਰਖ ਹੈ ਚੁਕੀਆਂ ਸਨ।

ਧਿਆਨ ਸਿੰਘ ਨੇ ਮਹਾਰਾਣੀ ਦੀ ਗਲ ਦਾ ਕੋਈ ਉਤਰ ਨਹੀਂ ਦਿਤਾ, ਉਸ ਨੇ ਸੁਣੀ ਅਣਸੁਣੀ ਕਰ ਛੱਡੀ। ਮਹਾਰਾਣੀ ਧਾਹਾਂ ਮਾਰਦੀ ਹੋਈ ਪਤੀ ਦੇ ਪਲੰਘ ਵਲ ਵਧੀ ਤੇ ਉਸ ਦਾ ਹੱਥ ਜਾ ਫੜਿਆ। ਮਹਾਰਾਜਾ ਖੜਕ ਸਿੰਘ ਨੇ ਉਸਦਾ ਹੱਥ ਫੜ ਕੇ ਛਾਤੀ ਪਰ ਰਖ ਲਿਆ। ਇਸ ਸਮੇਂ ਮਹਾਰਾਜਾ ਨੌਨਿਹਾਲ ਸਿੰਘ ਤੇ ਉਸਦੀ ਮਾਂ ਮਹਾਰਾਣੀ ਚੰਦ ਕੌਰ ਮਹਾਰਾਜਾ ਖੜਕ ਸਿੰਘ ਨਾਲ ਚਮੜ ਜ਼ਾਰ ਜ਼ਾਰ ਰੋ ਰਹੇ ਸਨ। ਰਾਜਾ ਧਿਆਨ ਸਿੰਘ ਗੰਭੀਰ ਰੂਪ ਵਿਚ ਲਾਗੇ ਕੁਰਸੀ ਪਰ ਬੈਠਾ ਸੀ, ਆਖਰ ਉਸ ਨੇ ਮਹਾਰਾਜਾ ਨੌਨਿਹਾਲ ਸਿੰਘ ਨੂੰ ਸੰਬੋਧਨ ਕਰਕੇ ਕਿਹਾ——"ਮਹਾਰਾਜ! ਰੋਣ ਦਾ ਕੀ ਲਾਭ, ਮਰਦ ਹੋ ਕੇ ਦਿਲ ਨਾ ਛਡੋ। ਦਵਾ ਦਾਰੂ ਕਰ ਹੀ ਰਹੇ ਹਾਂ, ਆਸ ਹੈ ਰਾਜ਼ੀ ਹੋ ਜਾਣਗੇ।’’

"ਰਾਜ਼ੀ ਹੋ ਜਾਣਗੇ?—— ਤੁਸਾਂ ਤਾਂ ਇਨ੍ਹਾਂ ਨੂੰ ਸਦਾ ਲਈ, ਰਾਜ਼ੀ ਕਰ ਦਿਤਾ ਏ, ਹੱਛਾ!’’ ਮਹਾਰਾਜਾ ਨੌਨਿਹਾਲ ਸਿੰੰਘ ਭੁਬ ਮਾਰ ਕੇ ਆਖਿਆ।

ਮਹਾਰਾਜਾ ਨੌਨਿਹਾਲ ਸਿੰਘ ਦੇ ਇਹ ਸ਼ਬਦ ਉਸ ਦੇ ਹਿਰਦੇ ਦੀ ਤਸਵੀਰ ਸਨ। ਨਿਰਾਸਤਾ, ਗੁਸੇ ਤੇ ਬਦਲੇ ਦੀ

-੧੩੦-