ਪੰਨਾ:ਰਾਜਾ ਧਿਆਨ ਸਿੰਘ.pdf/130

ਇਹ ਸਫ਼ਾ ਪ੍ਰਮਾਣਿਤ ਹੈ

੧੪.

ਜਦ ਤੋਂ ਮਹਾਰਾਜਾ ਖੜਕ ਸਿੰਘ ਨੂੰ ਸ਼ਾਹੀ ਕਿਲੇ ਵਿਚ ਕੈਦ ਕੀਤਾ ਗਿਆ ਸੀ, ਹੁਣ ਤਕ ਉਸ ਦੇ ਅੰਦਰ ਕਿਸੇ ਨੂੰ ਆਉਣ ਦੀ ਆਗਿਆ ਨਹੀਂ ਦਿਤੀ ਗਈ ਸੀ। ਧਿਆਨ ਸਿੰਘ ਤੇ ਉਸ ਦੇ ਇਤਬਾਰੀ ਆਦਮੀਆਂ ਤੋਂ ਬਿਨਾਂ ਕਿਸੇ ਨੇ ਭੀ ਮਹਾਰਾਜਾ ਖੜਕ ਸਿੰਘ ਦੇ ਦਰਸ਼ਨ ਨਹੀਂ ਸਨ ਕੀਤੇ ਪਰ ਅਜ ਸਵਾ ਕੁ ਸਾਲ ਦੇ ਪਿਛੋਂ ਅਸੀਂ ਕਿਲੇ ਦੇ ਦਰਵਾਜ਼ੇ ਖੁਲ੍ਹੇ ਵੇਖ ਰਹੇ ਹਨ। ਰਾਜਾ ਧਿਆਨ ਸਿੰਘ ਨੇ ਅਜ ਮਹਾਰਾਜਾ ਨੌਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਪਾਸ ਉਚੇਚੇ ਪੁਜ ਕੇ ਬੇਨਤੀ ਕੀਤੀ ਹੈ ਕਿ ਮਹਾਰਾਜਾ ਖੜਕ ਸਿੰਘ ਉਨ੍ਹਾਂ ਨੂੰ ਯਾਦ ਕਰਦਾ ਏ।

ਆਓ ਮਹਾਰਾਜਾ ਖੜਕ ਸਿੰਘ ਦੇ ਬੰਦੀ ਖਾਨੇ ਵਿਚ ਚਲੀਏ। ਮਹਾਰਾਜਾ ਮੰਜੇ ਵਿਚ ਨਿਢਾਲ ਪਿਆ ਏ, ਜ਼ਬਾਨ ਰੁਕੀ ਹੋਈ ਏ ਤੇ ਅਖਾਂ ਤਾੜੇ ਲਗੀਆਂ ਹੋਈਆਂ ਹਨ। ਇਉਂ ਮਲੂਮ ਹੁੰਦਾ ਏ ਕਿ ਉਸ ਦੀ ਆਤਮਾ ਹੁਣ ਕੁਝ ਪਲਾਂ ਦੀ ਪ੍ਰਾਹੁਣੀ ਹੈ। ਰਾਜਾ ਧਿਆਨ ਸਿੰਘ ਉਸ ਦੇ ਪਲੰਘ ਪਾਸ ਕੁਰਸੀ ਡਾਹ ਕੇ ਬੈਠਾ ਹੋਇਆ ਏ ਤੇ ਕੁਝ ਹਕੀਮ ਫਰਸ਼ ਪਰ ਬੈਠੇ ਦਵਾਈਆਂ ਬਣਾ ਰਹੇ ਹਨ। ਇਸ ਸਮੇਂ ਮਹਾਰਾਜਾ ਨੌਨਿਹਾਲ ਸਿੰਘ ਆਪਣੀ ਮਾਤਾ ਮਹਾਰਾਣੀ ਚੰਦ ਕੌਰ ਸਮੇਤ ਅੰਦਰ ਆਇਆ। ਮਹਾਰਾਜਾ ਖੜਕ ਸਿੰਘ ਦੀ ਹਾਲਤ ਵੇਖ ਕੇ

-੧੨੮-