ਪੰਨਾ:ਰਾਜਾ ਧਿਆਨ ਸਿੰਘ.pdf/123

ਇਹ ਸਫ਼ਾ ਪ੍ਰਮਾਣਿਤ ਹੈ

੧੩.

ਸੰਸਾਰ ਵਿਚ ਰਾਜ ਦੀ ਪਦਵੀ ਸਭ ਤੋਂ ਉਚੀ ਹੈ। ਇਹ ਪਵਿਤਰ ਵਸਤੂ ਹੈ। ਗ੍ਰੰਥਾਕਾਰ ਕਹਿੰਦੇ ਹਨ ਕਿ ਰਾਜਾ ਉਹੀ ਬਣਦਾ ਏ, ਜਿਸ ਨੇ ਪਿਛਲੇ ਜਨਮ ਵਿਚ ਕੋਈ ਬਹੁਤ ਵੱਡਾ ਤਪ ਕੀਤਾ ਹੋਵੇ: ਪ੍ਰੰਤੂ ਰਾਜੇ ਵਿਚ ਜਿਹੜੇ ਸਾਰੇ ਗੁਣ ਹੋਣੇ ਚਾਹੀਦੇ ਹਨ, ਉਹ ਕਿਸੇ ਕਿਸੇ ਵਿਚ ਹੀ ਹੁੰਦੇ ਹਨ। ਹਕੂਮਤ ਲਈ ਜਿਥੇ ਰਾਜਾ ਨੂੰ ਪਰਜਾ ਪਾਲਕ ਤੇ ਹਰਮਨ ਪਿਆਰਾ ਹੋਣਾ ਜ਼ਰੂਰੀ ਹੈ, ਉਥੇ ਰਾਜ ਪ੍ਰਬੰਧ ਤੇ ਅਹਿਲਕਾਰਾਂ ਨੂੰ ਜ਼ਾਬਤੇ ਵਿਚ ਰਖਣ ਦਾ ਗੁਣ ਵੀ ਉਸ ਵਿਚ ਹੋਣਾ ਜ਼ਰੂਰੀ ਹੈ। ਰਾਜੇ ਨੂੰ ਜਿਥੇ ਅਹਿਲਕਾਰਾਂ ਦੇ ਸੁਖ ਦਾ ਖਿਆਲ ਰਖਣਾ ਚਾਹੀਦਾ ਹੈ, ਉਥੇ ਇਸ ਗਲ ਦਾ ਭੀ ਧਿਆਨ ਰਖਣਾ ਲਾਜ਼ਮ ਹੈ ਕਿ ਕੋਈ ਅਹਿਲਕਾਰ ਆਪਣੇ ਅਧਿਕਾਰਾਂ ਤੋਂ ਅਗੇ ਨਾ ਵਧੇ ਤੇ ਕਿਸੇ ਨੂੰ ਅਜੇਹੀ ਪੁਜ਼ੀਸ਼ਨ ਹਾਸਲ ਨਾ ਹੋਵੇ ਕਿ ਉਹ ਰਾਜ ਨਾਲ ਗੱਦਾਰੀ ਕਰਨ ਲਈ ਸਮਰਥ ਹੋ ਸਕੇ। ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਵਿਚ ਪਾਤਸ਼ਾਹਾਂ ਵਾਲੇ ਸਾਰੇ ਗੁਣ ਸਨਪਰ ਨੌਕਰਾਂ ਨੂੰਜ਼ਾਬਤੇ ਵਿਚ ਰਖਣ ਦਾ ਖਿਆਲ ਉਸਨੇ ਬਹੁਤ ਘੱਟ ਰਖਿਆ। ਆਪਣੇ ਵਾਂਗ ਉਹ ਸਾਰਿਆਂ ਨੂੰ ਸਾਫ ਦਿਲ ਸਮਝਦੇ ਸਨ, ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਨਿਮਕ ਹਰਾਮ ਨੌਕਰ ਇਕ ਦਿਨ ਉਸ ਦੀ ਔਲਾਦ ਤੇ ਉਸ ਦੀ ਸਲਤਨਤ ਲਈ ਬੁਕਲ ਦੇ ਸੱਪ ਸਾਬਤ ਹੋਣਗੇ। ਇਸ ਖਿਆਲ ਨੂੰ ਕਦੇ

-੧੨੧-