ਪੰਨਾ:ਰਾਜਾ ਧਿਆਨ ਸਿੰਘ.pdf/118

ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਕੈਦੀ ਦੀ ਹਾਲਤ ਵਿਚ ਕਟ ਰਿਹਾ ਹੈ। ਸਾਲ ਕੁ ਪਹਿਲਾਂਂ ਜਦ ਅਸਾਂ ਉਸ ਨੂੰ ਸ਼ਾਹੀ ਮਹੱਲ ਵਿਚ ਸ: ਚੇਤ ਸਿੰਘ ਦੇ ਕਤਲ ਸਮੇਂ ਵੇਖਿਆ ਸੀ ਤਾਂ ਉਹ ਰਿਸ਼ਟ ਪੁਸ਼ਟ ਜਵਾਨ ਸੀ ਪਰ ਅਜ ਮੰਜੇ ਪਰ ਪਿਆ ਦਿਸਦਾ ਨਹੀਂ, ਸਰੀਰ ਸੁਕ ਕੇ ਤੀਲਾ ਹੋ ਚੁਕਿਆ ਹੈ। ਚਿਹਰੇ ਪਰ ਸੁਰਖੀ ਤੇ ਸੁਫੈਦੀ ਦੀ ਥਾਂ ਪਲੱਤਣ ਨੇ ਮੱਲ ਲਈ ਹੈ। ਅਖਾਂ ਵਿਚ ਵੜ ਗਈਆਂ ਹਨ ਤੇ ਸਰੀਰ ਪਰ ਝੁਰੀਆਂ ਪਈਆਂ ਹੋਈਆਂ ਹਨ। ਜਿਸ ਨੇ ਇਕ ਸਾਲ ਪਹਿਲਾਂ ਮਹਾਰਾਜਾ ਖੜਕ ਸਿੰਘ ਨੂੰ ਵੇਖਿਆ ਹੈ, ਉਹ ਉਸਨੂੰ ਅਜ ਵੇਖ ਕੇ ਕਦੇ ਵੀ ਇਹ ਨਹੀਂ ਕਹਿ ਸਕਦਾ ਕਿ ਇਹ ਉਹੋ ਮਹਾਰਾਜਾ ਖੜਕ ਸਿੰਘ ਹੈ।

ਮਹਾਰਾਜਾ ਖੜਕ ਸਿੰਘ ਨੂੰ ਕੀ ਬੀਮਾਰੀ ਹੈ? ਇਸਦਾ ਨਿਰਣਾ ਅਜ ਤਕ ਕੋਈ ਡਾਕਟਰ ਨਹੀਂ ਕਰ ਸਕਿਆ, ਉਂਂਞ ਹਕੀਮ ਤੇ ਡਾਕਟਰ ਆਉਂਦੇ ਹਨ ਤੇ ਦਵਾਈ ਦੇ ਕੇ ਚਲ ਜਾਂਦੇ ਹਨ ਪਰ ਦਵਾਈਆਂ ਦਾ ਅਸਰ ਉਲਟਾ ਹੀ ਹੁੰਦਾ ਏ, ਇਉਂ ਮਲੂਮ ਹੁੰਦਾ ਏ ਕਿ ਮਹਾਰਾਜਾ ਨੂੰ ਦਵਾਈ ਤੰਦਰੁਸਤੀ ਲਈ ਨਹੀਂ; ਸਗੋਂ ਮੌਤ ਲਈ ਦਿਤੀ ਜਾ ਰਹੀ ਏ। ਉਸ ਦੇ ਚੇਹਰੇ ਵਲ ਗਹੁ ਨਾਲ ਤੱਕਣ ਤੋਂ ਇਹ ਗਲ ਲੁਕੀ ਨਹੀਂਂ ਰਹਿੰਦੀ ਕਿ ਮਹਾਰਾਜਾ ਖੜਕ ਸਿੰਘ ਨੂੰ ਜ਼ਹਿਰ ਦਿਤੀ ਜਾ ਚੁਕੀ ਏ, ਕੋਈ ਅਜੇਹੀ ਮਿਠੀ ਜ਼ਹਿਰ ਜਿਸ ਨਾਲ ਉਹ ਘੁਲ ਘੁਲ ਕੇ ਜਾਨ ਦੇਵੇ। ਇਹੋ ਕਾਰਨ ਹੈ ਕਿ ਇਕ ਸਾਲ ਦੇ ਪਿਛੋਂ ਅਜ ਭੀ ਅਸਾਂ ਉਸ ਨੂੰ ਸ਼ਾਹੀ ਕਿਲੇ ਵਿਚ ਜੀਉਂਦਾ ਵੇਖ ਲਿਆ ਹੈ——ਪਰ ਮੋਇਆਂ ਤੋਂ ਪਰਲੇ ਪਾਰ।

ਇਸ ਸਮੇਂ ਅਸੀਂ ਰਾਜਾ ਧਿਆਨ ਸਿੰਘ ਨੂੰ ਮਹਾਰਾਜਾ

-੧੧੬-