ਪੰਨਾ:ਰਾਜਾ ਧਿਆਨ ਸਿੰਘ.pdf/108

ਇਹ ਸਫ਼ਾ ਪ੍ਰਮਾਣਿਤ ਹੈ

ਉਸਦਾ ਪੁਤਰ ਮਹਾਰਾਜਾ ਨੌ ਨਿਹਾਲ ਸਿੰਘ ਪੰਜਾਬ ਦੇ ਰਾਜ ਦਾ ਤਾਜ ਪਹਿਨ ਰਿਹਾ ਏ। ਸ਼ਾਹੀ ਦਰਬਾਰ ਲਗਿਆ ਹੋਇਆ ਏ। ਸਾਰੇ ਸ੍ਰਦਾਰ ਆਪਣੇ ਆਪਣੇ ਰੁਤਬੇ ਅਨੁਸਾਰ ਸ਼ਾਹੀ ਪੁਸ਼ਾਕਾਂ ਪਾਈ ਗੰਭੀਰ ਰੂਪ ਧਾਰੀ ਬੈਠੇ ਹੋਏ ਹਨ। ਮਾਨੋ ਕੋਈ ਬਹੁਤ ਵਡੀ ਘਟਨਾ ਹੋ ਚੁਕੀ ਹੋਵੇ। ਤਖਤ ਪਰ ਮਹਾਰਾਜਾ ਖੜਕ ਸਿੰਘ ਦੀ ਥਾਂ ਕੰਵਰ ਨੌ ਨਿਹਾਲ ਸਿੰਘ ਬੈਠਾ ਏ। ਸਾਰੇ ਹੈਰਾਨਗੀ ਨਾਲ ਤਖਤ ਵਲ ਵੇਖ ਰਹੇ ਹਨ ਤੇ ਦਿਲਾਂ ਤੋਂ ਪੁਛ ਰਹੇ ਹਨ ਕਿ ਮਹਾਰਾਜਾ ਖੜਕ ਸਿੰਘ ਦਾ ਕੀ ਬਣਿਆ? ਕਿਸੇ ਨੂੰ ਇਸ ਗਲ ਦਾ ਪਤਾ ਨਹੀਂ ਲਗਦਾ। ਜਦ ਦਰਬਾਰ ਪੂਰੀ ਤਰ੍ਹਾਂ ਸਜ ਗਿਆ ਤੇ ਸਾਰੇ ਅਹਿਲਕਾਰ ਆ ਗਏ ਤਾਂ ਰਾਜਾ ਧਿਆਨ ਸਿੰਘ ਨੇ ਕਹਿਣਾ ਸ਼ੁਰੂ ਕੀਤਾ:-

‘‘ਸਿਖ ਰਾਜ ਦੇ ਵਫਾਦਾਰ ਸ੍ਰਦਾਰੋ! ਅਜ ਤੁਸੀਂ ਮਹਾਰਾਜਾ ਖੜਕ ਸਿੰਘ ਦੀ ਥਾਂ ਉਨ੍ਹਾਂ ਦੇ ਸਾਹਿਬਜ਼ਾਦੇ ਕੰਵਰ ਨੌਨਿਹਾਲ ਸਿੰਘ ਨੂੰ ਤਖਤ ਪਰ ਬੈਠਾ ਵੇਖਕੇ ਹੈਰਾਨ ਹੋ ਰਹ ਹੋ ਇਸ ਵਿਚ ਹੈਰਾਨਗੀ ਦੀ ਕੋਈ ਗੱਲ ਨਹੀਂ। ਸਾਡੇ ਸਰੂਪ ਮਹਾਰਾਜਾ ਖੜਕ ਸਿੰਘ ਦੀ ਸੇਹਤ ਪਿਛਲੇ ਦਿਨਾਂ ਤੋਂ ਕੁਝ ਚੰਗੀ ਨਹੀਂ। ਇਸ ਲਈ ਉਹ ਇਤਨੇ ਵਿਸ਼ਾਲ ਰਾਜ ਦਾ ਭਾਰ ਆਪਣੇ ਮੋਢਿਆਂ ਤੇ ਚੁਕੀ ਰਖਣ ਤੋਂ ਅਸਰਮਥ ਹਨ ਤੇ ਉਨ੍ਹਾਂ ਨੇ ਆਪਣੀ ਥਾਂ ਕੰਵਰ ਸਾਹਿਬ ਨੂੰ ਬਿਠਾਉਣ ਦਾ ਫੈਸਲਾ ਕੀਤਾ ਹੈ। ਇਹ ਉਨ੍ਹਾਂ ਵਲੋਂ ਐਲਾਨ ਹੈ। ਮਹਾਰਾਜਾ ਖੜਕ ਸਿੰਘ ਦੇ ਦਸਤਖਤਾਂ ਹੇਠ ਐਲਾਨ ਰਾਜਾ ਧਿਆਨ ਸਿੰਘ ਨੇ ਪੜ੍ਹਨਾ ਸ਼ੁਰੂ ਕੀਤਾ:-

‘‘ਮੇਰੀ ਪਿਆਰੀ ਪਰਜਾ ਤੇ ਸਿਖ ਰਾਜ ਦੇ ਵਫਾਦਾਰ

-੧੦੪-