ਪੰਨਾ:ਰਾਜਾ ਧਿਆਨ ਸਿੰਘ.pdf/102

ਇਹ ਸਫ਼ਾ ਪ੍ਰਮਾਣਿਤ ਹੈ

ਖੜਕ ਸਿੰਘ ਨੇ ਪੁਛਿਆ।

‘‘ਮਾਲਕ! ਸਾਨੂੰ ਸ: ਚੇਤ ਸਿੰਘ ਦੀ ਲੋੜ ਏ।’’ ਧਿਆਨ ਸਿੰਘ ਨੇ ਉਤਰ ਦਿਤਾ।

ਮਹਾਰਾਜਾ ਖੜਕ ਸਿੰਘ ਸਾਰੀ ਗਲ ਸਮਝ ਗਿਆ। ਉਹ ਕੁਝ ਬੋਲਿਆ ਨਹੀਂ। ਸਿਖ ਰਾਜ ਦੀ ਤਬਾਹੀ ਦਾ ਨਕਸ਼ਾ ਨਗਨ ਰੂਪ ਵਿਚ ਇਸ ਸਮੇਂ ਉਸ ਦੀਆਂ ਅਖਾਂ ਦੇ ਸਾਹਮਣੇ ਸੀ।

ਧਿਆਨ ਸਿੰਘ ਨੇ ਫੇਰ ਕਿਹਾ- ‘‘ਹਜ਼ੂਰ ਛੇਤੀ ਦੱਸੋ ਚੇਤ ਸਿੰਘ ਕਿਥੇ ਹੈ?’’

ਮਹਾਰਾਜਾ ਫੇਰ ਭੀ ਚੁਪ ਰਿਹਾ।

ਜਨਰਲ ਗਾਰਡਨਰ ਨੇ ਤਹਿਖਾਨੇ ਵਲ ਇਸ਼ਾਰਾ ਹੈ ਤੇ ਇਸ ਇਸ਼ਾਰੇ ਦੇ ਨਾਲ ਹੀ ਨੰਗੀਆਂ ਤਲਵਾਰਾਂ ਤੇ ਭਰੀਆਂ ਬੰਦੂਕਾ ਲੈ ਕੇ ਰਾਜਾ ਹੀਰਾ ਸਿੰਘ, ਸੁਚੇਤ ਸਿੰਘ ਤੇ ਰਾਓ ਕੇਸਰੀ ਸਿੰਘ ਤਹਿਖਾਨੇ ਵਿਚ ਉਤਰ ਗਏ ਅਤੇ ਥੋੜੀ ਦੇਰ ਪਿਛੋਂ ਸਰਦਾਰ ਚੇਤ ਸਿੰਘ ਨੂੰ ਧੂਹ ਕੇ ਬਾਹਰ ਲੈ ਆਏ-ਮੁਹਾਰਾਜਾ ਖੜਕ ਸਿੰਘ ਦੇ ਸਾਹਮਣੇ।

ਰਾਜਾ ਧਿਆਨ ਸਿੰਘ ਨੇ ਕੰਵਰ ਨੌ ਨਿਹਾਲ ਸਿੰਘ ਵਲੋਂ ਉਸ ਦੇ ਕਤਲ ਤੇ ਮਹਾਰਾਜਾ ਖੜਕ ਸਿੰਘ ਦੀ ਕੈਦ ਦਾ ਹੁਕਮ ਪੜ੍ਹ ਕੇ ਸੁਣਾਇਆ। ਚਾਲਾਕ ਧਿਆਨ ਸਿੰਘ ਨੂੰ ਤੌਖਲਾ ਸੀ ਕਿ ਕਿਤੇ ਸਾਹਮਣੇ ਆਏ ਪਿਉ ਪਤ ਦਾ ਮੋਹ ਹੀ ਨਾ ਭੜਕ ਉਠੇ। ਉਨ੍ਹਾਂ ਨੂੰ ਇਕ ਦੂਜੇ ਦੇ ਪਰਸਪਰ ਦੁਸ਼ਮਨ ਪ੍ਰਗਟ ਕਰਨ ਲਈ ਹੀ ਇਹ ਹੁਕਮ ਉਸ ਨੇ ਪੜ੍ਹ ਕੇ ਸੁਣਾਇਆ, ਨਹੀਂ ਤਾਂ ਇਸ ਦੀ ਲੋੜ ਕੋਈ ਨਹੀਂ ਸੀ।

-੯੮-