ਪੰਨਾ:ਰਾਜਾ ਧਿਆਨ ਸਿੰਘ.pdf/101

ਇਹ ਸਫ਼ਾ ਪ੍ਰਮਾਣਿਤ ਹੈ

ਕਰਕੇ ਸੁਤੇ ਸਨ ਕਿ ਜਿਸ ਤਰ੍ਹਾਂ ਭੀ ਹੋ ਸਕੇ ਛੇਤੀ ਤੋਂ ਛੇਤੀ ਡੋਗਰਿਆਂ ਦਾ ਖਾਤਮਾਂ ਕਰ ਦੇਣਾ ਚਾਹੀਦਾ ਏ। ਮਹਾਰਾਜਾ ਖੜਕ ਸਿੰਘ ਤੇ ਸ: ਚੇਤ ਸਿੰਘ ਦੋਵੇਂ ਅਨਭਵ ਕਰ ਚੁਕੇ ਸਨ ਕਿ ਜਦ ਤਕ ਡੋਗਰਾ-ਗਰਦੀ ਦਾ ਖਾਤਮਾਂ ਨਹੀਂ ਹੁੰਦਾ, ਸਿਖ ਰਾਜ ਸੁਰਅਖਤ ਨਹੀਂ ਹੋ ਸਕਦਾ। ਉਨ੍ਹਾਂ ਨੂੰ ਚਿਤ ਚਤਾ ਵੀ ਨਹੀਂ ਸੀ ਕਿ ਧਿਆਨ ਸਿੰਘ ਚਾਲਾਂ ਚਲਣ ਵਿਚ ਇਤਨਾ ਚਾਲਾਕ ਹੈ ਕਿ ਉਨ੍ਹਾਂ ਨੂੰ ਕੁਝ ਕਰਨ ਦਾ ਮੌਕਿਆ ਹੀ ਨਹੀਂ ਦਵੇਗਾ।

ਗੋਲੀ ਚਲਣ ਦੀ ਆਵਾਜ਼ ਨਾਲ ਮਹਾਰਾਜਾ ਖੜਕ ਸਿੰਘ ਤੇ ਚੇਤ ਸਿੰਘ ਦੀ ਅਖ ਖੁਲ੍ਹ ਗਈ। ਬਾਹਰੋਂ ਧਾੜ ਅੰਦਰ ਨੂੰ ਆ ਰਹੀ ਸੀ। ਪੰਜਾਬ ਦਾ ਪਾਤਸ਼ਾਹ ਤੇ ਉਸਦਾ ਵਫਾਦਾਰ ਸਰਦਾਰ ਅਚਾਨਕ ਦੁਸ਼ਮਨਾਂ ਦੇ ਘੇਰੇ ਵਿਚ ਸਨ। ਸਰਦਾਰ ਚੇਤ ਸਿੰਘ ਮਹਾਰਾਜਾ ਖੜਕ ਸਿੰਘ ਦੇ ਇਸ਼ਾਰ ਪਰ ਹਠਾਂ ਤਹਿਖਾਨੇ ਵਿਚ ਭਜ ਗਿਆ। ਜਦ ਇਹ ਧਾੜ ਮਹਾਰਾਜਾ ਖੜਕ ਸਿੰਘ ਦੇ ਕਮਰੇ ਵਿਚ ਪੁਜੀ ਤਾਂ ਮਹਾਰਾਜਾ ਖੜਕ ਸਿੰਘ ਆਪਣੇ ਪਲੰਗ ਪਰ ਬੈਠਾ ਹੋਇਆ ਸੀ ਤੇ ਸ: ਚੇਤ ਸਿੰਘ ਦਾ ਪਲੰਗ ਖਾਲੀ ਪਿਆ ਸੀ।

ਰਾਜਾ ਧਿਆਨ ਸਿੰਘ ਨੇ ਜਾਂਦੇ ਹੀ ਮਹਾਰਾਜਾ ਖੜਕ ਸਿੰਘ ਦੇ ਪੈਰੀਂ ਹੱਥ ਲਾਇਆ। ਇਸ ਤਰ੍ਹਾਂ ਹੀ ਉਹ ਮਹਾਰਾਜਾ ਸ਼ੇਰੇ ਪੰਜਾਬ ਤੋਂ ਪਿਛੋਂ ਮਹਾਰਾਜਾ ਖੜਕ ਸਿੰਘ ਨੂੰ ਮਿਲਿਆ ਕਰਦਾ ਸੀ। ਉਹ ਤੇ ਬਾਕੀ ਧਾੜ ਹੁਣ ਮਹਾਰਾਜ ਦੇ ਸਾਹਮਣੇ ਖੜੀ ਸੀ।

‘‘ਕੀ ਗੱਲ ਏ ਧਿਆਨ ਸਿੰਘਾ?’’ ਮਹਾਰਾਜਾ

-੯੭-