ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਮੈਨੂੰ ਪਤਾ ਨਹੀਂ ਹੱਛੀ ਤਰਾਂ ਤੇਰੀ,
ਪਿਤਾ! ਕਿਵੇਂ ਸ਼ਹੀਦੀ ਮਨਾਈਦੀ ਏ।
ਅਲੱੜ ਹਾਂ ਨਾ ਜਾਨਾਂ ਕਿ ਕਿਵੇਂ ਤੈਥੋਂ,
ਸਿੱਖੀ ਸਿਦਕ ਵਾਲੀ ਦਾਤ ਪਾਈਦੀ ਏ।
ਏਹਨਾਂ ਦਿਨਾਂ ਵਿਚ ਤੇਰੀ ਤਸਵੀਰ ਅਗੇ,
ਗਰਦਨ ਰੋ ਰੋ ਰੋਜ਼ ਝੁਕਾਈਦੀ ਏ।
ਛੋਟੇ ਭੈਣਾਂ ਤੇ ਵੀਰਾਂ ਨੂੰ ਕਥਾ ਤੇਰੀ,
ਕਰਕੇ ਕਠਿਆਂ ਰੋਜ਼ ਸੁਨਾਈਦੀ ਏ।
ਪੰਨ ‘ਬੀਰ’ ਸੈਂ ਗੁਰੂ ‘ਸੁਖਮਨੀ’ ਵਾਲੇ,
ਭਾਨਾ ਮੱਨ ਕੇ ਜਗ ਨੂੰ ਦੱਸਦਾ ਸੈਂ।
ਸੁਖਨ ਸਿਰਾਂ ਦੇ ਨਾਲ ਨਿਭਾਨ ਖਾਤਰ,
ਤਤੇ ਤਵੇ ਤੇ ਬੈਠਕੇ ਹੱਸਦਾ ਸੈਂ।


੭੪.