ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਲੌਹਢੇ ਪਹਿਰ ਜਾਵਨ ਭੱਠੀ ਵਲ ਕੁੜੀਆਂ,
ਜਦੋਂ ਝੋਲੀਆਂ ਚਿ ਦਾਨੇ ਪਾਇਕੇ ਤੇ।
ਆਖਨ ਵੇ ਭਾਈ ਸਾਡੇ ਭੁਨ ਦੇਈਂ,
ਦਾਨੇ ਖੂਬ ਭਠੀ ਨੂੰ ਤਪਾਏ ਕੇ ਤੇ।
ਲਗੇ ਰੇਤ ਤੱਤੀ ਜਦੋਂ ਦਾਨਿਆਂ ਨੂੰ,
ਤੜਫ ਉਠਦੇ ਨੇ ਤੜਫੜਾਏ ਕੇ ਤੇ।
ਦਾਨੇ ਭੁਜਦੇ ਵੇਖਕੇ ਗੁਰੂ ਅਰਜਨ,
ਸਾਨੂੰ ਯਾਦ ਭੁਨੇ ਤੇਰੀ ਆਏਕੇ ਤੇ।
ਤੱਤੀ ਰੇਤ ਨੇ ਤੇਰੇ ਤੇ ਪੈ ਪੈ ਕੇ,
ਕੀਤਾ ਦਾਨਿਆਂ ਦੇ ਵਾਂਗ ਹਾਲ ਤੇਰਾ।
ਸੁਨਿਆਂ ਜਾਏ ਨਾ ਸਾਕੇ ਦਾ ਹਾਲ ਤੇਰਾ,
ਦੁਖੀ ਹੋ ਗਿਆ ਏ ਵਾਲ ਵਾਲ ਮੇਰਾ।