ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਸ਼ਹੀਦੀ ਜੋੜਮੇਲ

ਇਕ ਸਿਖ ਲੜਕੀ ਅਤੇ ਗੁਰੂ ਅਰਜਨ ਦੇਵ ਜੀ

ਧੁਪ ਜੇਠ ਦੀ ਕੜਕਦੀ ਲੂਹੀ ਜਾਵੇ,
ਪੜ੍ਹਕੇ ਜਦੋਂ ਸਕੂਲ ਤੋਂ ਆਵਨੀਂ ਹਾਂ।
ਪੈਨ ਫੌਲੀਆਂ ਤੇ ਰੁਕੇ ਸਾਂਸ ਮੇਰਾ,
ਪਿੰਡਾ ਤਪੇ ਭਾਵੇਂ ਛੱਤਰੀ ਲਵਨੀ ਹਾਂ।
ਤਾਂਬੇ ਰੰਗ ਦੇ ਜਿਮੀਂ ਅਸਮਾਨ ਹੋਏ,
ਮੁੜ੍ਹਕਾ ਚੋਏ ਬੇਦਲ ਹੁੰਦੀ ਜਾਵਨੀ ਹਾਂ।
ਪਹੁੰਚ ਘਰੀਂ ਸੁਟਾਂ ਛੱਤਰੀ ਕਿਤੇ ਬਸਤਾ,
ਲਸੀ ਪੀਆਂ ਠੰਡੇ ਪਾਨੀ ਨ੍ਹਾਵਨੀ ਹਾਂ।
ਐ ਸਿਰਤਾਜ ਸ਼ਹੀਦਾਂ ਦੇ ਗੁਰੂ ਅਰਜਨ,
ਚਿਟੇ ਦੁਧ ਵਰਗੇ ਡੇਹਰੇ ਸਾਹਿਬ ਵਾਲੇ।
ਐਸੀ ਰੁੱਤ ਅੰਦਰ ਸਚੇ ਪਾਤਸ਼ਾਹ,
ਤਤੇ ਤਵੇ ਤੇ ਜੱਫੇ ਤੂੰ ਕਿਵੇਂ ਜਾਲੇ?

੭੦.