ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਰਾਜਾ ਸ਼ਿਵਨਾਬ

ਉਹ ਖੁਦ ਆਕੇ ਮਿਲਸਨ, ਲਗਾਕੇ ਇਹ ਲਾਰਾ।
ਚਾ ਮਨਸੁਖ ਨੇ ਲੰਕਾ ਤੋਂ ਕੀਤਾ ਕਿਨਾਰਾ।
ਉਡੀਕਾਂ ਤੇ ਤਾਂਘਾਂ ਦਾ ਫੜਕੇ ਸਹਾਰਾ।
ਸੀ ਸ਼ਿਵਨਾਭ ਸੋਚਾਂ ਦੁੜਾਂਦਾ ਵਿਚਾਰਾ।
ਕਿਤੇ ਇੰਝ ਹੀ ਉਮਰ ਨਾ ਮੁਕ ਜਾਏ।
ਬਿਨਾ ਖਿੜਿਆਂ ਦਿਲਦੀ ਕਲੀ ਸੁਕ ਜਾਏ।

ਕਈ ਨਾਮ ਨਾਨਕ ਦਾ ਲੈ ਛਲ ਗਏ ਸੀ।
ਗੁਰੂ ਬਨਕੇ ਪੂਜਾ ਕਰਾ ਚਲ ਗਏ ਸੀ।
ਕਿਸੇ ਤੋਂ ਨਾ ਸ਼ੰਕੇ ਕਰੇ ਹਲ ਗਏ ਸੀ।
ਵਲੇਂਵੇਂ ਵਧੇਰੇ ਸਗੋਂ ਵਲ ਗਏ ਸੀ।
ਕਿਸੇ ਨੇ ਨਾ ਤਪਸ਼ ਆਤਮਾਂ ਦੀ ਬੁਝਾਈ।
ਕਿਸੇ ਤੋਂ ਨਾ ਸੀ ਸ਼ਾਂਤ ਰਾਜੇ ਨੂੰ ਆਈ।

੪੭