ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਦਿਲਦੀਆਂ ਕੁਝ ਤੇ ਪੁਛ ਦੱਸ ਲੈਂਦੇ।
ਕਲੀਆਂ ਵਾਂਗਰ ਹੀ ਹੱਸ ਲੈਂਦੇ।'
ਤਾਰਿਆਂ ਵੱਲ ਇਸ਼ਾਰਾ ਕਰਕੇ।
ਆਖੇ ਠੰਢਾ ਹਉਕਾ ਭਰਕੇ।
'ਬੇਸਬਰੇ ਐਡੇ ਕਿਉਂ ਹੋਵੋ।
ਮੈਥੋਂ ਮੇਰਾ ਚੰਨ ਨਾ ਖੋਹਵੋ।
ਰਬਾ ਸਧਰਾਂ ਨੂੰ ਬਨ ਪਲੇ।
ਵੇਖ ਤੇਰੀ ਦੁਨੀਆਂ ਤੋਂ ਚਲੇ।"



ਘੁਟ ਕੇ ਜੋਤਿਨ ਆਖੇ ‘ਡਰ ਨਾਂ।
ਐਡੇ, ਹਉੜੇ ਬੀਨਾ ਕਰ ਨਾ।
ਜੇ ਜ਼ਿੰਦਗੀ ਮਰਕੇ ਨਾ ਮੁੱਕੀ।
ਜੇ ਕਟਿਆਂ ਏਹ ਵੇਲ ਨਾ ਸੁਕੀ।
ਤਦ ਕਠੇ ਮੁੜਕੇ ਜੀਵਾਂਗੇ।
ਹਰੇ ਭਰੇ ਮੁੜਕੇ ਥੀਵਾਂਗੇ।
ਜੇ ਜ਼ਿੰਦਗੀ ਦੇ ਬਾਦ ਫਨਾ ਹੈ।
ਜੇਕਰ ਮਰਕੇ ਜੀਉਨ ਮਨਾ ਹੈ।
ਤਦ ਆਪੋ ਵਿਚ ਜਫਿਆਂ ਪਾਕੇ।
ਇਕ ਦੂਜੇ ਨੂੰ ਸੀਨੇ ਲਾਕੇ।

੧੯