ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ



ਇਕ ਸਹੇਲੀ ਨੂੰ ਭਿਜਵਾਇਆ।
ਜੋਤਿਨ ਦਾ ਸਭ ਹਾਲ ਮੰਗਾਇਆ।
ਕਹੇ ਸਹੇਲੀ ਬੀਨਾ ਤਾਈਂਂ।
‘ਜੋਤਿਨ ਜਾਵੇ ਡਿੱਠਾ ਨਾਹੀਂਂ।
ਇਕ ਤਲਾ ਦੇ ਖੜਾ ਕਿਨਾਰੇ।
ਨਿਮੋ ਝੂਨਾ ਭੁਬਾਂ ਮਾਰੇ।
ਸਰੂਆ ਤਾਈਂਂ ਜਫੀਆਂ ਪਾਂਦਾ।
ਚੁੰਮ ਚੁੰਮ ਫਾਵਾ ਹੁੰਦਾ ਜਾਂਦਾ।
ਨਾਲ ਪੰਛੀਆਂ ਗਲਾਂ ਕਰਦਾ।
ਆਪੇ ਪਿਆ ਹੁੰਗਾਰੇ ਭਰਦਾ।
ਮੈਨੂੰ ਸਮਝ ਅਪਨੀ ਦਰਦਨ।
ਨੇੜੇ ਆਨ ਝੁਕਾਈ ਗਰਦਨ।
ਕਹਿਨ ਲਗਾ ਤੂੰ ਆਖੀਂਂ ਜਾਕੇ।
ਮੇਰੇ ਵਲੋਂ ਸੀਸ ਝੁਕਾਕੇ।
'ਸੁੰਦਰ ਸੋਹਣੀ ਮੋਹਣੀ ਬੀਨਾ।
ਤੇਰੇ ਬਾਜ ਅਸਾਂ ਨਹੀਂ ਜੀਨਾ।
ਅਜ ਹੋਸਨ ਜਦ ਤੇਰੇ ਫੇਰੇ।
ਸਾਹ ਨਿਕਲਨਗੇ ਡੁਬਕੇ ਮੇਰੇ।
ਮਰੀਏ ਅਸੀਂ ਤੁਸੀਂ ਪਰ ਜੀਵੋ।
ਵਸਲ- ਪਿਆਲੇ ਭਰ ਭਰ ਪੀਵੋ।

੧੫