ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਯਾਦਾਂ ਭੜਕਨ-ਛਾਤੀ ਧੜਕੇ।
ਅੰਗੀ ਵਾਂਗ ਕਬੂਤਰ ਫੜਕੇ।
ਗਲ ਗਲ ਉਤੇ ਲੜ ਲੜ ਪੈਂਦੀ।
ਐਂਵੇ ਵਲ ਪਾ ਪਾ ਕੇ ਖਹਿੰਦੀ।
ਅੰਦਰ ਬਾਹਰ ਹਉਕੇ ਭਰਦੀ।
ਉੱਡੀ ਲਾਲੀ, ਛਾਈ ਜ਼ਰਦੀ।
ਬੁਲ ਮੀਟ ਦੰਦੀਆਂ ਨ ਹੱਸਨ।
ਦਿਲ ਦਾ ਫੋੜਾ ਅਖੀਆਂ ਦੱਸਨ।
ਤੁਰਦੀ ਫਿਰਦੀ ਉਠਦੀ ਬਹਿੰਦੀ।
ਜੋਤਿਨ ਦੇ ਹੀ ਸੁਫਨੇ ਲੈਂਦੀ।



ਧਨੀ ਬੜੇ ਦੋਹਾਂ ਦੇ ਮਾਪੇ।
ਕਰਨ ਸਲਹਾਂ ਰਲ ਮਿਲ ਆਪੇ।
ਜ਼ਿਮੀਦਾਰ ਵਡੇ ਸਦਵਾਈਏ।
ਇਜ਼ਤ-ਨੱਕ-ਬਚਾਨਾ ਚਾਹੀਏ।
ਇਕ ਨੀਂਂਗਰ ਲਭ ਸਾਹ ਸੁਧਾਇਆ।
ਚੁਕ ਬੀਨਾ ਦਾ ਕਾਜ ਰਚਾਇਆ।

੧੩