ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਜਦ ਰੇਲ ਸੀ ਤੁਰ ਜਾਵਨਾ।
ਹੱਥ ਕਾਲਜੇ ਨੂੰ ਪਾਵਨਾ।
ਕੀ ਦਸਾਂ ਕੈਸੀ ਘੜੀ ਸੀ।
ਇਕ ਮੌਤ ਸਿਰ ਤੇ ਖੜੀ ਸੀ।
ਦਿਲ ਦੋਹਾਂਂ ਦੇ ਸੀ ਧੜਕਦੇ।
ਕੁੱਠੇ ਕਬੂਤਰ ਫੜਕਦੇ।
ਗੱਡੀ ਨੇ ਚੀਕਾਂ ਮਾਰੀਆਂ।
ਸੀਨੇ ਤੇ ਚੱਲੀਆਂ ਆਰੀਆਂ।
ਬਾਰੀ 'ਚ ਸੋਹਨੀ ਖੜੀ ਸੀ।
ਚੌਂਕਟ 'ਚ ਮੂਰਤ ਜੜੀ ਸੀ।
ਦਿਲ ਮੇਰਾ ਬਹਿੰਦਾ ਜਾਂਵਦਾ।
ਬਹਿੰਦਾ ਏਹ ਕਹਿੰਦਾ ਜਾਂਵਦਾ।
"ਹੁਣ ਤੁਰ ਜਾ ਛੇਤੀ ਗੱਡੀਏ।
ਫਿਰ ਗੁਬਰ ਦਿਲ ਕੱਢੀਏ।"
ਬੁਲਬੁਲ ਨੂੰ ਰੋਂਦੇ ਛੋੜਕੇ।
ਫੁੱਲਾਂ ਨੂੰ ਹੱਸਦੇ ਤੋੜਕੇ।
ਮਾਲੀ ਜਿਵੇਂ ਲੈ ਜਾਂਵਦਾ।
ਮਿਤਰਾਂ ਵਿਛੋੜੇ ਪਾਂਵਦਾ।
ਦਿਲ ਮੇਰਾ ਨੱਢੀ ਲੈ ਗਈ।
ਨੱਢੀ ਨੂੰ ਗੱਡੀ ਲੈ ਗਈ।