ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਲਹੂ ਸਾਡੇ ਤੋਂ ਭਰੀਆਂ ਉਂਗਲਾਂ,
ਕਦੋਂ ਤੀਕ ਨਾ ਧੋਸੈਂ।
ਜਿਸ ਰਬ ਨੂੰ ਸਭਨਾਂ ਵਿਚ ਦੱਸੇਂ,
ਸਾਡੇ ਵਿਚ ਵੀ ਵੱਸੇ।
ਸਾਨੂੰ ਜਦ ਫੜ ਫੜ ਕੇ ਕੋਹੇਂ,
ਅਕਲ ਤੇਰੀ ਤੇ ਹੱਸੇ।
ਤੇਰੀ ਅਨਗਹਿਲੀ ਤੋਂ ਸਾਡਾ,
ਖੁਰਾ ਖੋਜ ਮਿਟ ਜਾਸੀ।
ਫੁਲਾਂ ਫਲਾਂ ਅਨਾਜਾਂ ਤਾਈਂ,
ਦਸ ਫਿਰ ਕੌਣ ਬਚਾਸੀ।
ਜੇਕਰ ਅਸੀਂ ਰਹੇ ਨਾ ਜਿਊਂਦੇ,
ਚੂਹੇ, ਕੀੜੇ, ਮਕੜੀ।
ਤੇਰੇ ਸੁਖ-ਗੁੰਦੇ ਜੀਵਨ ਨੂੰ,
ਕਰਸਨ ਖਖੜੀ ਖਖੜੀ।
ਕਦੀ ਸੋਚਿਆ ਈ, ਦਿਲ ਤੇਰਾ,
ਕਿਸ ਲਈ ਚੈਨ ਨਾ ਪਾਵੇ।
ਤੇਰੀ ਬੇਇਨਸਾਫੀ ਤੇਰੇ,
ਮੁੜ ਮੁੜ ਅਗੇ ਆਵੇ।


੧੦੬.