ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਏਸੇ ਵਾਸਤੇ ਹੀ ਏਸ ਬ੍ਰਹਮ ਗਿਆਨੀ ਵਾਲਾ,
ਕਿਸੇ ਨੂੰ ਅੰਤ ਨਾ ਆਂਵਦਾ ਸੀ।
ਅਖਾਂ ਖੋਹਲ ਕਰਦਾ ਕਰਤਬ ਆਦਮੀ ਦੇ,
ਅਖਾਂ ਮੀਟ ਕੇ ਰਬ ਹੋ ਜਾਂਵਦਾ ਸੀ।
ਪੁਤਰ ਕਟਦੇ ਵੇਖਕੇ ਹਸਦਾ ਸੀ,
ਦੁਖੀ ਵੇਖਕੇ ਨੀਰ ਵਹਾਂਵਦਾ ਸੀ।
ਬਾਜ ਚਿੜੀਆਂ ਦੇ ਕੋਲੋਂ ਤੁੜਾਂਂਵਦਾ ਸੀ,
ਇਕ ਲਖਾਂ ਦੇ ਨਾਲ ਲੜਾਂਵਦਾ ਸੀ।
ਕਿਤੇ ਗੱਜਦਾ ਸੀ ਕਹਿਰਵਾਨ ਹੋਕੇ,
ਕਿਤੇ ਵਸਦਾ ਸੀ ਮੇਹਰ ਵਿਚ ਆਕੇ।
ਕਿਤੇ ਤਾਰਦਾ ਵੈਰੀਆਂ ਦਰਸ ਦੇਕੇ,
ਕਿਤੇ ਸਾੜਦਾ ਆਪਨੇ ਤੇਲ ਪਾਕੇ।

੧੦੧.