ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/6

ਇਹ ਸਫ਼ਾ ਪ੍ਰਮਾਣਿਤ ਹੈ

ਦੀ ਘਟ ਹੀ ਲੋੜ ਹੈ ਕਿ ਜੇ ਮੈਂ ਅੰਗਰੇਜ਼ੀ ਪਾਠਕਾਂ ਲਈ ਨਵੇਂ ਸਿਰਿਉਂ ਲਿਖਦਾ ਹੁੰਦਾ ਤਾਂ ਮੈਂ ਸ਼ਾਇਦ ਬਿਲਕੁਲ ਹੀ ਨਵੀਂ ਚੀਜ਼ ਲਿਖ ਦਿੰਦਾ। ਪਰ ਇਹ ਸ਼ਾਇਦ ਮੇਰੇ ਇਕਰਾਰ-ਬੰਧਨ ਦੀ ਹਦੋਂ ਬਾਹਰ ਜਾਣਾ ਹੋਵੇਗਾ। ਅਤੇ ਸ਼ਾਇਦ ਇਹ ਹੋਰ ਵੀ ਚੰਗਾ ਹੈ ਕਿ ਅੰਗਰੇਜ਼ੀ ਪਾਠਕ ਨੂੰ ਵੀ ਮੇਰੇ ੧੯੩੦ ਵਿਚਲੇ ਖ਼ਿਆਲਾਂ ਦਾ ਝੁਕਾ, ਜਿਵੇਂ ਕਿ ਮੈਂ ਆਸ਼ਰਮ ਨਿਵਾਸੀਆਂ ਨੂੰ ਦਸੇ ਸਨ, ਪਤਾ ਲਗ ਜਾਵੇ। ਇਸ ਲਈ ਮੈਂ ਅਸਲੀ ਲਿਖਤ ਨਾਲ ਘਟੋ ਘਟ ਖੁਲ੍ਹ ਲਿੱਤੀ ਹੈ।

ਯਰਵਾਦਾ ਕੇਂਦਰੀ ਜੇਲ੍ਹ

ਮ: ਕ: ਗਾਂਧੀ

੬ ਮਾਰਚ ੧੯੩੨