ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/56

ਇਹ ਸਫ਼ਾ ਪ੍ਰਮਾਣਿਤ ਹੈ

ਸੌਗੰਦ ਤੋਂ ਭਾਵ ਹੈ ਅਡੋਲ ਨਿਸਚਾ। ਇਹ ਮਨੁਖ ਨੂੰ ਕਾਮਨਾਵਾਂ (temptanion) ਤੋਂ ਬਚਣ ਵਿਚ ਸਹਾਇਕ ਹੁੰਦੀ ਹੈ। ਉਹ ਨਿਸਚਾ ਹੀ ਨਹੀਂ ਜੋ ਤਕਲੀਫ਼ ਅਗੇ ਝੁਕ ਜਾਵੇ। ਮਨੁਖਤਾ ਦਾ ਸਦੀਵੀ ਤਜਰਬਾ ਇਸ ਖ਼ਿਆਲ ਦੀ ਪੁਸ਼ਟੀ ਕਰਦਾ ਹੈ ਕਿ ਤਰੱਕੀ ਬੇ-ਲੱਚਕ ਨਿਸਚੇ ਬਿਨਾਂ ਅਨਹੋਣੀ ਗਲ ਹੈ। ਗੁਨਾਹ ਕਰਨ ਦੀ ਸੌਗੰਦ ਜਿਸ ਨੂੰ ਪਹਿਲਾਂ ਨੇਕ ਖ਼ਿਆਲ ਕੀਤਾ ਗਿਆ ਸੀ ਜੇ ਬਾਅਦ ਵਿਚ ਬਜਰ ਸਾਬਤ ਹੋਈ ਤਾਂ ਫੌਰਨ ਤਿਆਗ ਦੇਣ ਦੀ ਲੋੜ ਹੈ। ਪਰ ਨਾ ਹੀ ਕੋਈ ਅਨਿਸ਼ਚਿਤ ਮਾਮਲਿਆਂ ਉਤੇ ਸੌਗੰਦ ਖਾਂਦਾ ਹੈ ਤੇ ਨਾ ਹੀ ਇਸ ਦੀ ਲੋੜ ਹੁੰਦੀ ਹੈ। ਸੌਗੰਦਾਂ ਕੇਵਲ ਸਰਬ-ਪਰਵਾਨ ਅਸੂਲਾਂ ਬਾਰੇ ਹੀ ਲਈਆਂ ਜਾਂਦੀਆਂ ਹਨ। ਇਸ ਲਈ ਗੁਨਾਹ ਦੀ ਸੰਭਵਤਾ ਇਸ ਮਾਮਲੇ ਵਿਚ ਕੇਵਲ ਖ਼ਿਆਲੀ ਹੈ। ਸਤਿ ਦਾ ਸ਼ਰਧਾਲੂ (devotec) ਇਸ ਗਲੋਂ ਅਟਕ ਨਹੀਂ ਸਕਦਾ ਕਿ ਉਸ ਦੇ ਸਚ ਆਖਣ ਨਾਲ ਮਤਾਂ ਕਿਸੇ ਦਾ ਦਿਲ ਦੁਖ ਜਾਵੇ ਕਿਉਂਕਿ ਉਸ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਸਚ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਂਦਾ। ਇਹੀ ਗਲ ਪੂਰਨ ਤਿਆਗ ਦੀ ਹੈ। ਤਿਆਗੀ ਜਾਂ ਤੇ ਦਵਾਂ ਨੂੰ ਖਿਮਾਕਾਰ (exception) ਬਣਾ ਲਵੇਗਾ ਜਾਂ ਆਪਣੀ ਸੌਗੰਦ ਪੂਰਤੀ ਲਈ ਆਪਣੀ ਜਾਨ ਗਵਾ ਦੇਵੇਗਾ। ਜੇ ਕੋਈ ਪੂਰਨ-ਤਿਆਗ ਦੀ ਸੌਗੰਦ ਪੂਰਤੀ ਲਈ ਆਪਣੀ ਜਾਨ ਗਵਾ ਦੇਵੇਗਾ ਤਾਂ ਕੀ ਹੋਇਆ? ਅੱਵਲ ਤਾਂ ਇਸ ਗਲ ਦੀ ਕੋਈ ਗਰੰਟੀ ਹੀ ਨਹੀਂ ਕਿ ਸ਼ਰਾਬ ਨਾਲ ਕਿਸੇ ਦੀ ਜ਼ਿੰਦਗੀ ਲਮੇਰੀ ਹੋ ਜਾਵੇਗੀ, ਪਰ ਜੇ ਪਲ ਦੀ ਪਲ ਅਜਿਹਾ ਹੋ ਵੀ ਜਾਵੇ, ਤਾਂ, ਜੇ ਦੂਜੀ ਹੀ ਪਲ ਹੋਰ ਕਿਸੇ ਕਾਰਨ ਉਸ ਦਾ ਖ਼ਾਤਮਾ ਹੋ ਜਾਵੇ, ਫਿਰ? ਦੂਸਰੇ ਪਾਸੇ ਉਸ ਆਦਮੀ ਦੀ ਮਿਸਾਲ ਜੋ ਆਪਣੇ ਪ੍ਰਣ ਦੀ ਖ਼ਾਤਰ ਜਾਨ ਵਾਰ ਦਿੰਦਾ ਹੈ, ਸ਼ਰਾਬੀਆਂ ਨੂੰ ਸ਼ਰਾਬ ਤੋਂ ਪ੍ਰਹੇਜ਼ ਕਰਨ ਦੀ ਸਦ ਦੇਵੇਗਾ ਤੇ ਇਉਂ, ਸੰਸਾਰ ਵਿਚ ਨੇਕੀ ਦਾ ਬੜਾ ਚਸ਼ਮਾ ਬਣ ਜਾਵੇਗੀ। ਕੇਵਲ ਓਹੀ ਕਦੇ ਈਸ਼੍ਵਰ ਦੇ ਦੀਦਾਰਾਂ ਦੀ ਆਸ ਕਰ ਸਕਦੇ ਹਨ ਜਿਨ੍ਹਾਂ ਨੇ ਆਪਣੇ ਇਤਕਾਦਾਂ ਨੂੰ ਆਪਣੀ ਜ਼ਿੰਦਗੀ ਦੇ ਮੁਲ ਤੇ ਵੀ ਤੋੜ ਚਾੜ੍ਹਨ ਦਾ ਪ੍ਰਣ ਕਰ ਲਿਆ।

੪੬