ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/5

ਇਹ ਸਫ਼ਾ ਪ੍ਰਮਾਣਿਤ ਹੈ

ਮੁਖਬੰਦ

ਮੈਂ ੧੯੩੦ ਵਾਲੀ ਯਰਵਾਦਾ ਕੇਂਦਰੀ ਜੇਹਲ ਵਿਚਲੀ ਕੈਦ ਸਮੇਂ, ਸਤਿਆਗ੍ਰਹਿ ਆਸ਼ਰਮ ਨੂੰ ਹਫ਼ਤਾਵਾਰ ਚਿਠੀਆਂ ਲਿਖਿਆ ਕਰਦਾ ਸਾਂ, ਜਿਨ੍ਹਾਂ ਵਿਚ ਮੁਖ ਆਸ਼ਰਮੀ ਸਾਧਨਾਵਾਂ ਦਾ ਜ਼ਿਕਰ ਹੁੰਦਾ ਸੀ। ਕਿਉਂਕਿ ਆਸ਼ਰਮ ਦਾ ਰਸੂਖ਼ ਅਗੇ ਹੀ ਉਸ ਦੀ ਜੁਗਰਾਫਈ (Geographical) ਹਦਾਂ ਨੂੰ ਟਪ ਚੁਕਾ ਸੀ, ਚਿਠੀਆਂ ਦੀਆਂ ਕਈ ਨਕਲਾਂ ਵੰਡਣ ਲਈ ਕੀਤੀਆਂ ਜਾਂਦੀਆਂ ਸਨ। ਉਹ ਗੁਜਰਾਤੀ ਵਿਚ ਲਿਖੀਆਂ ਸਨ। ਹਿੰਦੀ ਅਤੇ ਹੋਰ ਹਿੰਦੁਸਤਾਨੀ ਬੋਲੀਆਂ ਅਤੇ ਅੰਗਰੇਜ਼ੀ ਵਿਚ ਵੀ ਉਨ੍ਹਾਂ ਦੀ ਮੰਗ ਸੀ। ਸ੍ਰੀ ਵਾਲਜੀ ਦੇਸਾਈ ਨੇ ਕਾਫੀ ਪੂਰਨ ਅੰਗਰੇਜ਼ੀ ਵਿਚ ਤਰਜਮਾ ਕੀਤਾ। ਪਰ ਮੈਨੂੰ ਮੁੜ-ਮਿਲੀ ਕੈਦ ਦੀ ਵੇਹਲ ਵਿਚ ਵੇਖ ਕੇ ਉਨ੍ਹਾਂ ਮੈਨੂੰ ਆਪਣਾ ਤਰਜਮਾ ਦੁਹਰਾਨ ਲਈ ਘਲਿਆ ਹੈ। ਮੈਂ ਉਸ ਨੂੰ ਇਹਤਿਆਤ ਨਾਲ ਪੜ੍ਹਿਆ ਹੈ ਅਤੇ ਕਈ ਫ਼ਿਕਰਿਆਂ ਨੂੰ ਵਧੇਰੇ ਆਪਣੀ ਪਸਿੰਦਗੀ ਦੇ ਅਰਥ ਬਨਾਣ ਲਈ ਸੋਧਿਆ ਹੈ। ਮੈਨੂੰ ਇਹ ਗਲ ਕਹਿਣ