ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/46

ਇਹ ਸਫ਼ਾ ਪ੍ਰਮਾਣਿਤ ਹੈ

ਪਰ ਇਹ ਅਸੰਭਵ ਨਹੀਂ ਕਿ ਹੋਰ ਕੋਈ ਭੁਲਨਵਾਰ ਵੀ ਹੈ। ਇਸੇ ਕਾਰਨ ਰਵਾਦਾਰੀ ਦੀ ਬੜੀ ਲੋੜ ਹੈ। ਪਰ ਇਸ ਦਾ ਭਾਵ ਆਪਣੇ ਵਲੋਂ ਲਾਪ੍ਰਵਾਹੀ ਨਹੀਂ, ਸਗੋਂ ਵਧੇਰੇ ਵਿਚਾਰ-ਭਰਪੂਰ (intelligent) ਤੇ ਸੋਧੀ ਪ੍ਰੇਤ ਹੈ। ਰਵਾਦਾਰੀ ਸਾਨੂੰ ਆਤਮਕ ਦਿਬ੍ਹ-ਦ੍ਰਿਸ਼ਟੀ (Spiritual insight) ਬਖ਼ਸ਼ਦੀ ਹੈ, ਜਿਹੜੀ ਕਿ ਕਟੜਪੁਣੇ ਕੋਲੋਂ ਐਨੀ ਅਡਰੀ ਹੈ ਜਿਨਾ ਜ਼ਮੀਨ ਦਾ ਪੂਰਬੀ ਸਿਰਾ ਦਖਣੀ ਪਾਸੋਂ। ਮਤਾਂ ਦਾ ਸੱਚਾ ਗਿਆਨ, ਉਨ੍ਹਾਂ ਦੇ ਭੇਦਾਂ ਨੂੰ ਮਿਟਾ ਦਿੰਦਾ ਹੈ। ਦੂਸਰਿਆਂ ਮਤਾਂ ਨਾਲ ਰਵਾਦਾਰੀ ਸਾਨੂੰ ਆਪਣੇ ਮਤ ਨੂੰ ਠੀਕ ਸਮਝਣ ਦੀ ਸਮਝ ਪਾਂਦੀ ਹੈ।

ਇਹ ਪ੍ਰਤੱਖ ਹੈ ਕਿ ਰਵਾਦਾਰੀ ਗ਼ਲਤ ਤੇ ਠੀਕ, ਜਾਂ ਮੰਦੇ ਚੰਗੇ ਦੀ ਲਖਤਾ ਵਿਚ ਰੋੜਾ ਨਹੀਂ ਹੁੰਦੀ। ਇਥੇ ਸਾਰੇ ਸੰਸਾਰ ਦੇ ਮੋਟੇ ਮੋਟੇ ਮਜ਼੍ਹਬਾਂ ਦੇ ਵਰਨਣ ਤੋਂ ਭਾਵ ਹੈ। ਉਨ੍ਹਾਂ ਸਾਰਿਆਂ ਦੇ ਬੁਨਿਆਦੀ ਅਸੂਲ (Fundamentals) ਇਕ ਹਨ। ਉਨ੍ਹਾਂ ਸਾਰਿਆਂ ਨੇ ਮਹਾਂ ਪੁਰਸ਼ ਪੈਦਾ ਕੀਤੇ ਹਨ।

੩੬