ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/43

ਇਹ ਸਫ਼ਾ ਪ੍ਰਮਾਣਿਤ ਹੈ

ਦੇ ਪੁਜਾਰੀ ਲਈ ਇਕ ਸੱਚੀ ਮਿਹਰ ਸਾਬਤ ਹੁੰਦੀ ਹੈ। ਇਹ ਬ੍ਰਹਮਚਰਯ ਨੂੰ ਇਕ ਕੁਦਰਤੀ ਹੋਂਦ ਵਿਚ ਬਦਲ ਦਿੰਦੀ ਹੈ।

ਇਹ ਕਿਰਤ ਵਾਸਤਵ ਵਿਚ ਕੇਵਲ ਜ਼ਿਮੀਂਦਾਰੀ ਨਾਲ ਹੀ ਸੰਬੰਧਤ ਕੀਤੀ ਜਾ ਸਕਦੀ ਹੈ। ਪਰ ਵਰਤਮਾਨ ਵਿਚ, ਜਿਵੇਂ ਕਿਵੇਂ, ਹਰ ਕੋਈ ਖੇਤੀ ਬਾੜੀ ਨਹੀਂ ਕਰ ਸਕਦਾ। ਇਸ ਲਈ ਖੇਤੀ ਬਾੜੀ ਨੂੰ ਆਪਣਾ ਆਦਰਸ਼ ਰਖਦੇ ਹੋਏ, ਕੋਈ ਆਦਮੀ, ਕਤਾਈ, ਬੁਣਾਈ, ਤਰਖਾਣਾ ਜਾਂ ਲੁਹਾਰਾ ਆਦਿਕ ਕੰਮ ਕਰ ਸਕਦਾ ਹੈ। ਜਿਵੇਂ ਖਾਣਾ ਜ਼ਰੂਰੀ ਹੈ ਇਵੇਂ ਹੀ ਕਢਣਾ ਜ਼ਰੂਰੀ ਹੈ। ਸਭ ਤੋਂ ਬੇਹਤਰ ਇਹੀ ਹੈ ਕਿ ਹਰ ਕੋਈ ਆਪਣਾ ਕੂੜਾ ਆਪ ਬੰਨੇ ਲਾਵੇ। ਜੇਕਰ ਇਹ ਅਸੰਭਵ ਹੋਵੇ ਤਾਂ ਹਰ ਟੱਬਰ ਆਪਣੀ ਸਫ਼ਾਈ ਆਪ ਕਰੇ। ਮੈਂ ਕਈ ਸਾਲਾਂ ਤੋਂ ਇਹ ਮਹਿਸੂਸ ਕੀਤਾ ਹੈ ਕਿ ਉਥੇ ਕੋਈ ਸਖ਼ਤ ਖਰਾਬੀ ਹੈ ਜਿਥੇ ਸਫ਼ਾਈ ਦਾ ਕੰਮ ਭਾਈ ਚਾਰੇ ਦੀ ਇਕ ਖਾਸ ਜਮਾਤ ਨੂੰ ਦਿੱਤਾ ਗਿਆ ਹੈ। ਸਾਡੇ ਕੋਲ ਅਜਿਹਾ ਇਤਿਹਾਸ ਕੋਈ ਨਹੀਂ, ਜੋ ਸਾਨੂੰ ਦਸੇ ਕਿ ਅਮੁਕੇ ਮਨੁਖ ਨੇ ਪਹਿਲਾਂ ਪਹਿਲ ਸਿਹਤ ਦੀ ਇਸ ਜ਼ਰੂਰੀ ਸੇਵਾ ਨੂੰ ਸਾਰਿਆਂ ਤੋਂ ਨੀਵਾਂ ਦਰਜਾ ਦਿੱਤਾ। ਭਾਵੇਂ ਉਹ ਕੋਈ ਵੀ ਸੀ, ਉਸ ਨੇ ਸਾਡੇ ਨਾਲ ਕਿਸੇ ਤਰ੍ਹਾਂ ਵੀ ਚੰਗਿਆਈ ਨਹੀਂ ਕੀਤੀ। ਬਚਪਨ ਤੋਂ ਹੀ ਸਾਡੇ ਦਿਲਾਂ ਵਿਚ ਨਿਸਚਯ ਹੋ ਜਾਣਾ ਚਾਹੀਦਾ ਹੈ ਕਿ ਅਸੀ ਸਾਰੇ ਭੰਗੀ (Scavanger) ਹਾਂ। ਇਉਂ ਕਰਨ ਦਾ ਸਾਰਿਆਂ ਤੋਂ ਸੌਖਾ ਤਰੀਕਾ ਇਹ ਹੈ ਕਿ ਆਪਣੀ ਰੋਜ਼ੀ-ਕਿਰਤ ਸਫ਼ਾਈ ਨੂੰ ਬਣਾ ਲਵੇ। ਸਫਾਈ ਨੂੰ ਜੇਕਰ ਇਸ ਤਰ੍ਹਾਂ ਪੂਰੀ ਲਿਆਕਤ ਨਾਲ ਕੀਤਾ ਜਾਵੇ ਤਾਂ ਸਾਨੂੰ ਮਨੁਖ ਦੀ ਬਰੋਬਰਤਾ ਦਾ ਸੱਚਾ ਅਹਿਸਾਸ ਹੋ ਸਕਦਾ ਹੈ।

੩੩