ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/42

ਇਹ ਸਫ਼ਾ ਪ੍ਰਮਾਣਿਤ ਹੈ

ਹਾਂ। ਜਿਹੜਾ ਆਪ ਕਿਰਤ ਨਹੀਂ ਕਰਦਾ ਉਸ ਨੂੰ ਖਾਣ ਦਾ ਹਕ ਹੀ ਕਿਵੇਂ ਹੋ ਸਕਦਾ ਹੈ, "ਆਪਣੇ ਗਾੜ੍ਹੇ ਪਸੀਨੇ ਦਾ ਸਦਕਾ ਤੁਸੀ ਆਪਣਾ ਭੋਜਨ ਛਕੋਗੇ" ਅੰਜੀਲ ਦਾ ਕਥਨ ਹੈ। ਇਕ ਲਖਾਂ ਪਤੀ, ਜੇਕਰ ਉਹ ਬਿਸਤਰੇ ਵਿਚ ਹੀ ਲੇਟਦਾ ਰਹੇ ਤੇ ਉਥੇ ਹੀ ਪ੍ਰਸ਼ਾਦ ਵੀ ਹਾਜ਼ਰ ਕਰਵਾ ਲਵੇ, ਤਾਂ ਫ਼ੌਰਨ ਤੰਗ ਪੈ ਜਾਵੇਗਾ। ਉਹ ਭੁਖ ਉਤਸਾਹ ਲਈ ਵਰਜ਼ਿਸ਼ ਕਰਦਾ ਹੈ ਤਾਂ ਜੋ ਉਸ ਦੀ ਖ਼ੁਰਾਕ ਹਜ਼ਮ ਹੋਣ ਵਿਚ ਸਹਾਇਤਾ ਹੋਵੇ। ਜੇਕਰ ਇਸ ਤਰ੍ਹਾਂ ਹਰ ਕਿਸੇ ਲਈ, ਭਾਵੇਂ ਅਮੀਰ ਹੋਵੇ ਤੇ ਭਾਵੇਂ ਗ਼ਰੀਬ ਵਰਜ਼ਿਸ਼ ਕਰਨੀ ਜ਼ਰੂਰੀ ਹੈ ਤਾਂ ਫਿਰ ਉਪਜਾਉ (Productive) ਰੂਪ ਵਿਚ ਕਿਉਂ ਨਾ ਹੋਵੇ - ਯੈਨੀ ਰੋਜ਼ੀ ਕਿਰਤ?

ਹਾਲੀ ਨੂੰ ਸ੍ਵਾਸ ਜਾਂ ਪਠਿਆਂ ਦੀ ਖ਼ਾਤਰ ਵਰਜ਼ਿਸ਼ ਕਰਨ ਨੂੰ ਕੋਈ ਨਹੀਂ ਕਹਿੰਦਾ। ਮਨੁਖਤਾ ਦਾ ੯/੧੫ ਹਿੱਸਾ ਹਲ ਵਾਹ ਕੇ ਜੀਵਨ ਬਤੀਤ ਕਰਦਾ ਹੈ। ਇਹ ਸੰਸਾਰ ਕਿਤਨਾ ਵਧੇਰੇ ਖ਼ੁਸ਼ਹਾਲ, ਸਿਹਤਵੰਦ, ਤੇ ਅਮਨ ਭਰਪੂਰ ਹੋ ਜਾਵੇ ਜੇ ਕਰ ਬਾਕੀ ਦਾ ਦਸਵਾਂ ਹਿੱਸਾ ਵੀ, ਉਨ੍ਹਾਂ ਦੀ ਸਮਾਨ, ਘਟੋ ਘਟ ਆਪਣੀ ਰੋਜ਼ੀ ਦੀ ਕਮਾਈ ਦੀ ਹਦ ਤਕ, ਮੇਹਨਤ ਕਰੇ। ਇਸ ਤਰ੍ਹਾਂ ਕਈ ਜ਼ਿਮੀਂਦਾਰੀ ਕਿਰਤ ਦੀਆਂ ਕਠਨਤਾਈਆਂ ਦਾ ਸੁਧਾਰ ਹੋ ਜਾਵੇ। ਇਉਂ ਜਦੋਂ ਸਾਰੇ ਰੋਜ਼ੀ ਕਿਰਤ ਦਾ ਲਾਜ਼ਮੀ ਹੋਣਾ ਪ੍ਰਵਾਨ ਕਰ ਲੈਣਗੇ, ਸਾਡੇ ਅਦਵੈਖੀ ਦਰਜਿਆਂ ਦੇ ਦਾਅਵੇ ਦੂਰ ਹੋ ਜਾਣਗੇ। ਇਹ ਸਾਰੇ ਵਰਣਾਂ ਵਾਸਤੇ ਸਾਂਝਾ ਹੈ। ਸੰਸਾਰ ਭਰ ਵਿਚ ਸਰਮਾਇਆਦਾਰੀ ਤੇ ਕਿਰਤੀ ਦਾ ਝਗੜਾ ਹੈ। ਗਰੀਬ ਅਮੀਰਾਂ ਨਾਲ ਖ਼ਾਰ ਖਾਂਦੇ ਹਨ। ਜੇ ਸਾਰੇ ਆਪਣੀ ਰੋਜ਼ੀ ਲਈ ਕਿਰਤ ਕਰਨ, ਊਚ ਨੀਚ ਦਾ ਭੇਦ ਮਿਟ ਜਾਂਦਾ ਹੈ। ਅਮੀਰ ਵੀ ਹੋਣਗੇ ਪਰ ਫਿਰ ਉਹ ਆਪਣੀ ਜਾਇਦਾਦ ਦੇ ਆਪਣੇ ਆਪ ਨੂੰ ਸਰਬਰਾਹ ਅਨੁਭਵ ਕਰਨਗੇ ਅਤੇ ਉਸ ਨੂੰ ਬਹੁਤ ਕਰ ਕੇ ਜਨ-ਸੁਧਾਰ ਲਈ ਹੀ ਵਰਤਣਗੇ।

'ਰੋਜ਼ੀ ਕਿਰਤ' ਸ਼ਾਂਤਮਈ ਤਥਾ ਅਹਿੰਸਾ ਦੇ ਅਭਿਆਸੀ ਅਤੇ ਸਤਯ

੩੨