ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/27

ਇਹ ਸਫ਼ਾ ਪ੍ਰਮਾਣਿਤ ਹੈ

ਵਿਚੋਂ ਅਸੀਂ ਸੰਤੁਸ਼ਟ ਅਤੇ ਕ੍ਰਿਤਗਯ ਹਿਰਦਯ ਨਾਲ ਲੋੜੀਂਦੀ ਖ਼ੁਰਾਕ ਲੈ ਸਕਦੇ ਹਾਂ। ਸਾਂਝੇ ਲੰਗਰ ਦੇ ਪ੍ਰਬੰਧਕ ਸਾਡੇ ਭਾਰ ਨੂੰ ਘਟਾਂਦੇ ਹਨ ਅਤੇ ਸਾਡੀਆਂ ਸਾਧਨਾਂ ਦੇ ਪਹਿਰੇਦਾਰ ਹੁੰਦੇ ਹਨ। ਉਹ ਸਾਨੂੰ ਸੁਆਦੀ ਭੋਜਨਾਂ ਦੀ ਵਾਦੀ ਨਹੀਂ ਪਾਣਗੇ ਸਗੋਂ ਕੇਵਲ ਅਜਿਹਾ ਭੋਜਨ ਪਕਾਣਗੇ ਜੋ ਸਾਡੇ ਸਰੀਰ ਨੂੰ ਸੇਵਾ ਲਈ ਤਤਪਰ ਰਖੇਗਾ। ਇਕ ਆਦਰਸ਼ਕ ਪਦਵੀ ਵਿਚ (in an ideal state) ਕੇਵਲ ਸੂਰਜ ਹੀ ਚੰਗਾ ਲਾਂਗਰੀ ਹੁੰਦਾ ਹੈ ਪਰ ਮੈਨੂੰ ਪਤਾ ਹੈ ਅਸੀ ਉਸ ਅਨੰਦਮਈ ਪਦਵੀ ਕੋਲੋਂ ਬਹੁਤ ਦੁਰੇਡੇ ਹਾਂ।

੧੭