ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/26

ਇਹ ਸਫ਼ਾ ਪ੍ਰਮਾਣਿਤ ਹੈ

ਕਿਸੇ ਨੂੰ ਮੇਰੀ ਇਸ ਕਥਨੀ ਤੋਂ ਸਹਿਮਣ ਦੀ ਲੋੜ ਨਹੀਂ; ਨਾ ਹੀ ਉਪਰਾਮ ਹੋ ਕੇ ਹਿੰਮਤ ਹਾਰਨੀ ਚਾਹੀਦੀ ਹੈ। ਸੌਂਹ ਖਾਣ ਤੋਂ ਭਾਵ ਇਹ ਨਹੀਂ ਹੁੰਦਾ ਕਿ ਅਸੀ ਇਕ ਦਮ ਮੁਕੰਮਲ ਤੌਰ ਤੇ ਸੁਗੰਧ-ਪਾਲਨ ਕਰ ਲੈਂਦੇ ਹਾਂ। ਉਸ ਦਾ ਭਾਵ ਮਨ-ਬਚ-ਕਰਮ ਕਰ ਕੇ ਲਗਾਤਾਰ ਤੇ ਦਿਆਨਤਦਾਰ ਕੋਸ਼ਸ਼ ਤੋਂ ਹੈ ਤਾਂ ਜੋ ਉਹ ਸੰਪੂਰਨ ਹੋ ਜਾਵੇ। ਸਾਨੂੰ ਵਿਖਾਵਾ ਕਰ ਕੇ ਸ੍ਵੈ-ਛੱਲਣ ਤੇ ਅਮਲ ਨਹੀਂ ਕਰਨਾ ਚਾਹੀਦਾ। ਆਪਣੇ ਅਰਾਮ ਵਾਸਤੇ ਇਕ ਆਦਰਸ਼ ਨੂੰ ਨਿੰਦਣਾ ਜਾਂ ਸਸਤਾ ਕਰਨਾ ਮਿਥਿਆ ਹੈ ਅਤੇ ਆਪਣੀ ਹੇਠੀ ਕਰਨਾ ਹੈ। ਕਿਸੇ ਆਦਰਸ਼ ਨੂੰ ਸਮਝਣਾ, ਤੇ ਫਿਰ, ਭਾਵੇਂ ਉਹ ਕਿਤਨਾ ਹੀ ਕਰੜਾ ਕੰਮ ਹੋਵੇ, ਉਸ ਤਕ ਅਪੜਨ ਦੀ ਬਹਾਦਰਾਨਾ ਕੋਸ਼ਸ਼ ਕਰਨਾ ਪੁਰਸ਼ਾਰਥ (manly endeavour) ਅਖਵਾਂਦਾ ਹੈ। ਜਿਸ ਨੇ ਤਾਲੀ-ਸਾਧਨਾਵਾਂ ਤਥਾ ਮੂਲ -ਸਾਧਨਾਵਾਂ (key-observances) ਨੂੰ ਜੀਵਨ-ਸਾਥੀ ਬਣਾਇਆ ਹੈ, ਉਨ੍ਹਾਂ ਲਈ ਇਸ ਸੰਸਾਰ ਵਿਚ ਹੋਰ ਕੁਝ ਕਰਨ ਵਾਲਾ ਬਾਕੀ ਰਿਹਾ ਹੀ ਨਹੀਂ, ਉਹ ਭਗਵਾਨ ਹੈ, ਉਹ ਪੂਰਨ ਮਨੁਖ ਹੈ, ਉਹ ਯੋਗੀ ਹੈ। ਅਸੀਂ ਨਿਮਾਣੇ ਖੋਜੀ ਕੇਵਲ ਮਧਮ ਪਰ ਅਤੁਟ (slow but steady) ਕੋਸ਼ਸ਼ ਹੀ ਕਰ ਸਕਦੇ ਹਾਂ, ਜਿਸ ਤੋਂ ਨਿਸਚਯ ਸਾਨੂੰ ਸਮੇਂ ਨਾਲ ਈਸ਼ਵਰੀ ਬਖ਼ਸ਼ਸ਼ ਹੁੰਦੀ ਹੈ ਤੇ ਸਾਡੇ ਸਾਰੇ ਮਸਨੂਈ ਸਵਾਦ ਉਸ ਮਹਾਂਰਸ ਦੇ ਆਵਣ ਨਾਲ ਦੂਰ ਹੋ ਜਾਂਦੇ ਹਨ।

ਸਾਨੂੰ ੨੪ ਘੰਟੇ ਖਾਣ ਦਾ ਹੀ ਧਿਆਨ ਨਹੀਂ ਰਹਿਣਾ ਚਾਹੀਦਾ। ਬਹੁਤੀ ਲੋੜ ਕੇਵਲ ਅਜਿਹੇ ਲਗਾਤਾਰ ਪਹਿਰੇ ਦੀ ਹੈ ਜੋ ਸਾਨੂੰ ਛੇਤੀ ਹੀ ਇਹ ਨਿਰਨਯ ਕਰਵਾ ਦੇਵੇ ਕਿ ਕਦੋਂ ਅਸੀਂ ਸਰੀਰ-ਰਖਸ਼ਾ ਦੀ ਖਾਤਰ ਅੰਨ ਪਾਨ ਕਰਦੇ ਹਾਂ ਤੇ ਕਦੋਂ ਕੇਵਲ ਸਵਾਦਾਂ ਦੀ ਮਾਰੀ। ਜਦੋਂ ਇਹ ਨਿਰੂਪਨ (discover) ਹੋ ਜਾਵੇ ਸਾਨੂੰ ਸ੍ਵੈ-ਸਾਧਨ ਲਈ ਡਟ ਜਾਣਾ ਚਾਹੀਦਾ ਹੈ। ਇਸ ਸਬੰਧ ਵਿਚ ਸਾਂਝਾ ਲੰਗਰ, ਜਿੱਥੇ ਇਸ ਅਸੂਲ ਦੀ ਪਾਲਨਾ ਹੁੰਦੀ ਹੋਵੇ, ਬੜਾ ਲਾਭਵੰਦ ਹੁੰਦਾ ਹੈ। ਅਜਿਹਾ ਲੰਗਰ ਰੋਜ਼ਾਨਾ ਪ੍ਰੋਗਰਾਮ ਦੀ ਧੁਨ ਤੋਂ ਬਚਾਂਦਾ ਹੈ ਤੇ ਦਿਲ ਪਸੰਦ ਖੁਰਾਕ ਦਾ ਭਵਨ ਹੁੰਦਾ ਹੈ, ਜਿਸ

੧੬